ਮੱਧ ਪ੍ਰਦੇਸ਼ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 7 ਲੋਕਾਂ ਦੀ ਜਾਨ ਚਲੀ ਗਈ। ਹਾਦਸਾ ਧਾਰ ਜ਼ਿਲ੍ਹੇ ਵਿਚ ਵਾਪਰਿਆ। ਜਿਥੇ ਗਲਤ ਦਿਸ਼ਾ ਵਿਚ ਆ ਰਹੇ ਇਕ ਬੇਕਾਬੂ ਗੈਸ ਟੈਂਕਰ ਨੇ ਇਕ ਕਾਰ ਅਤੇ ਪਿਕਅੱਪ ਨੂੰ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਲੋਕ ਉਸ ਦੇ ਅੰਦਰ ਫਸ ਗਏ। ਪਿਕਅੱਪ ਵਿਚ ਵੀ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
7 ਲੋਕਾਂ ਦੀ ਮੌਤ
ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਕਰੀਬ 11 ਵਜੇ ਇਹ ਹਾਦਸਾ ਵਾਪਰਿਆ। ਇਕ ਗੈਸ ਟੈਂਕਰ ਬਦਨਾਵਰ-ਉਜੈਨ ਰਾਜਮਾਰਗ ਉਤੇ ਪਿੰਡ ਬਾਮਨਸੁਤਾ ਨੇੜੇ ਇਕ ਸੜਕ ‘’ਤੇ ਗਲਤ ਸਾਈਡ ਉਤੇ ਆ ਰਿਹਾ ਸੀ। ਇਸ ਦੌਰਾਨ ਟੈਂਕਰ ਨੇ ਦੂਜੇ ਪਾਸੇ ਤੋਂ ਆ ਰਹੀ ਇਕ ਕਾਰ ਅਤੇ ਪਿਕਅਪ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਉਤੇ ਫਰਾਰ ਹੋ ਗਿਆ।
ਧਾਰ ਦੇ ਐਸਪੀ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ, ਤਿੰਨ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।