ਖ਼ਬਰਿਸਤਾਨ ਨੈੱਟਵਰਕ: ਐਡ (ਇਸ਼ਤਿਹਾਰ ) ਗੁਰੂ ਪਦਮਸ਼੍ਰੀ ਪੀਯੂਸ਼ ਪਾਂਡੇ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਆਖਰੀ ਸਾਹ ਲਿਆ। ਪੀਯੂਸ਼ ਪਾਂਡੇ ਨੇ “ਅਬਕੀ ਬਾਰ ਮੋਦੀ ਸਰਕਾਰ” ਨਾਅਰਾ ਲਿਖਿਆ ਸੀ ਅਤੇ “ਮਿਲੇ ਸੁਰ ਮੇਰਾ ਤੁਮਹਾਰਾ” ਗੀਤ ਵੀ ਲਿਖਿਆ ਸੀ।
ਮੁੰਬਈ ‘ਚ ਹੋਵੇਗਾ ਅੰਤਿਮ ਸਸਕਾਰ
ਪੀਯੂਸ਼ ਪਾਂਡੇ ਦੀ ਮੌਤ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਹੈ। ਰਿਪੋਰਟਾਂ ਅਨੁਸਾਰ ਉਹ ਗੰਭੀਰ ਇਨਫੈਕਸ਼ਨ ਨਾਲ ਜੂਝ ਰਹੇ ਸਨ। ਅੰਤਿਮ ਸੰਸਕਾਰ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ। ਦੱਸ ਦੇਈਏ ਕਿ 2014 ਵਿੱਚ, ਭਾਜਪਾ ਦਾ ਨਾਅਰਾ ‘ਅਬਕੀ ਬਾਰ ਮੋਦੀ ਸਰਕਾਰ’ ਵੀ ਪਿਊਸ਼ ਪਾਂਡੇ ਨੇ ਬਣਾਇਆ ਸੀ, ਜੋ ਅੱਜ ਹਰ ਘਰ ਵਿੱਚ ਮਸ਼ਹੂਰ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਫੇਵੀਕੋਲ ਦਾ ਸਲੋਗਨ ‘ਜੋੜ ਤੋੜ ਨਹੀਂ ਸਕਦਾ’ , ਏਸ਼ੀਅਨ ਪੇਂਟਸ ‘ਹਰ ਘਰ ਕੁਛ ਕਹਿਤਾ ਹੈ’ ਅਤੇ ਪੋਲੀਓ ਲਈ ਵੀ ਸਲੋਗਨ ‘ਦੋ ਬੂੰਦ ਜਿੰਦਗੀ ਕੀ’ ਲਿਖਿਆ ਸੀ।
ਪੀਯੂਸ਼ ਪਾਂਡੇ ਭਾਰਤੀ ਵਿਗਿਆਪਨ ਜਗਤ ਦੀ ਇੱਕ ਮਹਾਨ ਹਸਤੀ ਹੈ, ਜਿਸਨੇ ਹਿੰਦੀ ਭਾਸ਼ਾ ਨੂੰ (ਇਸ਼ਤਿਹਾਰ) ਐਡ ਦੀ ਆਤਮਾ ਬਣਾਇਆ। ਉਸਦੀ ਸਿਰਜਣਾਤਮਕਤਾ ਨੇ BRANDS ਨੂੰ ਹਰ ਘਰ ਵਿੱਚ ਪਹੁੰਚਾਇਆ ਅਤੇ ਭਾਸ਼ਾ ਨੂੰ ਸਰਲ ਅਤੇ ਬੋਲਚਾਲ ਵਾਲਾ ਬਣਾ ਦਿੱਤਾ। ਪਰ ਅੱਜ, ਇਸ ਮਹਾਨ ਸਿਤਾਰੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।