ਪੰਜਾਬ ਵਿੱਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਦਿਨ ਲੰਘਦੇ ਜਾਂਦੇ ਠੰਡ ਵੀ ਵੱਧਦੀ ਜਾ ਰਹੀ ਹੈ । ਖ਼ਾਸ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਬਹੁਤ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ। ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ ਤੋਂ ਲੈ ਕੇ ਦਫ਼ਤਰੀ ਕਰਮਚਾਰੀਆਂ ਤੱਕ ਹਰੇਕ ਨੂੰ ਕੜੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਰਡਰ ਦੇ ਨਾਲ ਲੱਗਦਿਆਂ ਇਲਾਕਿਆਂ ‘ਚ ਅਲਰਟ ਜਾਰੀ
ਪੰਜਾਬ ਉੱਤੇ ਇੱਕ ਪੱਛਮੀ ਗੜਬੜੀ ਮੌਜੂਦ ਹੈ। ਇਸ ਨਾਲ ਦੋ ਮੌਸਮ ਪ੍ਰਣਾਲੀਆਂ ਬਣੀਆਂ ਹਨ, ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਵਿੱਚ ਬੱਦਲ ਅਤੇ ਠੰਡੀਆਂ ਹਵਾਵਾਂ ਆਉਣ ਦੀ ਉਮੀਦ ਹੈ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਅਤੇ ਮਾਨਸਾ ਲਈ ਅੱਜ ਇੱਕ ਸ਼ੀਤ ਲਹਿਰ ਦੀ ਚੇਤਾਵਨੀ ਵੀ ਜਾਰੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ-ਅੰਬਾਲਾ ਅਤੇ ਅੰਮ੍ਰਿਤਸਰ-ਅੰਬਾਲਾ ਹਾਈਵੇਅ ‘ਤੇ ਮੌਸਮ ਸਾਫ਼ ਰਹੇਗਾ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ, ਭਾਵ ਮੀਂਹ ਨਹੀਂ ਪਵੇਗਾ। ਰਾਜ ਦੇ ਚੋਣਵੇਂ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਵਿੱਚ ਰਾਤ ਅਤੇ ਸਵੇਰ ਦੇ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦਾ ਥੋੜ੍ਹਾ ਵਾਧਾ ਹੋਵੇਗਾ। ਉਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ।