ਖ਼ਬਰਿਸਤਾਨ ਨੈੱਟਵਰਕ:ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਉੱਥੇ ਹੀ ਅੱਜ ਪੰਜਾਬ ਐਂਟੀ-ਡਰੋਨ ਸਿਸਟਮ ਬਣਾਉਣ ਵਾਲਾ ਬਣਿਆ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੂੰ CM ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤਾ ਹੈ। ਪੰਜਾਬ ਪੁਲਿਸ ਨੂੰ ਆਧੁਨਿਕ ਐਂਟੀ-ਡਰੋਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਕੀਤਾ ਗਿਆ।ਸਰਕਾਰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ‘ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਇੱਕ ਹੋਰ ਪਹਿਲ ਕੀਤੀ ਗਈ ਹੈ।
ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਅੱਜ ‘ਬਾਜ਼ ਅੱਖ’ ਨਾਂ ਦੇ ‘ਐਂਟੀ ਡਰੋਨ ਸਿਸਟਮ’ ਦੀ ਸ਼ੁਰੁਆਤ ਕਰ ਰਹੇ ਹਾਂ। ਜਿਸ ਦੇ ਜ਼ਰੀਏ ਸਾਡੀ ਅੱਖ ਹਰ ਪਲ ਪੰਜਾਬ ਵਿਰੋਧੀ ਅਨਸਰਾਂ ‘ਤੇ ਰਹੇਗੀ। ਪਠਾਨਕੋਟ ਤੋਂ ਫਾਜ਼ਿਲਕਾ ਤੱਕ 532 ਕਿਲੋਮੀਟਰ ਦੇ ਸਰਹੱਦੀ ਖੇਤਰ ‘ਚ BSF ਦੇ ਸਹਿਯੋਗ ਨਾਲ ਗੁਆਂਢੀ ਮੁਲਕ ਤੋਂ ਡਰੋਨ ਰਾਹੀਂ ਹੋਣ ਵਾਲੀ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਨੂੰ ਠੱਲ੍ਹ ਪਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਤੋਂ ਸ਼ੁਰੂਆਤ ਕੀਤੀ ਸੀ, ਯੁੱਧ ਨਸ਼ਿਆਂ ਵਿਰੁੱਧ ਦੇ ਸਿਲੇਬਸ ਨਾਲ, ਪੰਜਾਬ ਦੇ 3 ਹਜ਼ਾਰ ਤੋਂ ਉੱਪਰ ਸਕੂਲਾਂ ‘ਚ ਹੁਣ ਇਹ ਸਿਲੇਬਸ ਪੜ੍ਹਾਇਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਨਿੱਕੀ ਉਮਰੇ ਹੀ ਨਸ਼ਿਆਂ ਦੇ ਸੇਵਨ ਤੋਂ ਸੁਚੇਤ ਰਹਿਣ।
ਸਰਕਾਰ ਨੇ ਕਰੋੜਾਂ ਦੀ ਲਾਗਤ ਨਾਲ ਇਹ ਹਾਈ-ਟੈਕ ਐਂਟੀ-ਡਰੋਨ ਸਿਸਟਮ ਖਰੀਦੇ ਹਨ। ਇਸਦੇ ਲਈ ਪੁਲਿਸ ਨੂੰ ਵਿਸ਼ੇਸ਼ ਸਿਖਾਲਈ ਦਿੱਤੀ ਜਾ ਰਹੀ ਹੈ। ਇਹ ਸਿਸਟਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਨੂੰ ਰੋਕਣ ਵਿੱਚ “ਗੇਮ-ਚੇਂਜਰ” ਸਾਬਤ ਹੋਣਗੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਸਿਰਫ਼ ਡਰੋਨ ਦੀ ਸਹੀ ਸਥਿਤੀ ਅਤੇ ਇਸਦੇ ਕੰਟਰੋਲ ਸਟੇਸ਼ਨ ਦਾ ਪਤਾ ਲਗਾ ਸਕਦੇ ਹਨ, ਸਗੋਂ ਅਸਲ-ਸਮੇਂ ਦੇ ਨਕਸ਼ੇ ‘ਤੇ ਖ਼ਤਰੇ ਦੀਆਂ ਅਲਰਟ ਅਤੇ ਆਟੋਮੈਟਿਕ ਚੇਤਾਵਨੀਆਂ ਵੀ ਜਾਰੀ ਕਰ ਸਕਦੇ ਹਨ।