‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਹੈ। ਦੱਸ ਦੇਈਏ ਕਿ ਅੱਜ ਲੁਧਿਆਣਾ ਦੇ ਖੰਨਾ ਵਿਚ ਕਥਿਤ ਨਸ਼ਾ ਤਸਕਰਾਂ ਦੇ ਨਜਾਇਜ਼ ਬਣੇ ਘਰਾਂ ਉਤੇ ਪੀਲਾ ਪੰਜਾ ਚੱਲਿਆ।ਐਸ.ਐਸ.ਪੀ. ਜੋਯਤੀ ਯਾਦਵ ਦੀ ਅਗਵਾਈ ਵਿਚ ਟੀਮ ਖੰਨਾ ਦੀ ਮੀਟ ਮਾਰਕੀਟ ਵਿਖੇ ਪਹੁੰਚੀ।
ਰਿਪੋਰਟ ਮੁਤਾਬਕ ਖੰਨਾ ਵਿਚ 8 ਘਰਾਂ ਨੂੰ ਨਾਜਾਇਜ਼ ਹੋਣ ਦੇ ਨੋਟਿਸ ਨਗਰ ਕੌਂਸਲ ਵਲੋਂ 25 ਫਰਵਰੀ ਨੂੰ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁਕੀ ਹੈ। ਮੌਕੇ ’ਤੇ ਬੁਲਡੋਜ਼ਰ ਤੇ ਜੇ.ਸੀ.ਬੀ.ਪਹੁੰਚ ਚੁੱਕੇ ਹਨ।
ਬੀਤੇ ਦਿਨੀਂ ਜਲੰਧਰ ਵਿੱਚ ਪੁਲਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਇਸ ਤਹਿਤ ਅੱਜ ਪੁਲਸ ਨੇ ਕਿਸ਼ਨਪੁਰਾ ਇਲਾਕੇ ਦੇ ਅਧੀਨ ਆਉਂਦੇ ਧਾਨਕੀਆ ਮੁਹੱਲੇ ਵਿੱਚ ਤਸਕਰ ਦੇ ਘਰ ‘ਤੇ ਕਾਰਵਾਈ ਕੀਤੀ, ਜਿੱਥੇ ਪੁਲਸ ਨੇ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਢਾਹ ਦਿੱਤਾ ਸੀ।
ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਦੇ ਘਰ ਵੀ ਢਾਹ ਦਿੱਤੇ ਸਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਤੇਜਬੀਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਉਨ੍ਹਾਂ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।