ਪੰਜਾਬ ਸਰਕਾਰ ਦਾ ਵਾਹਨ ਚਾਲਕਾਂ ਲਈ ਮਹੱਤਵਪੂਰਨ ਫ਼ੈਸਲਾ ਲਿਆ ਹੈ। ਹੁਣ ਆਪਣੇ ਵਹੀਕਲ ’ਤੇ ਹਾਈ ਸਿਕਿਉਰਟੀ ਨੰਬਰ ਪਲੇਟ, ਲਗਵਾਉਣ ਲਈ ਟਰਾਂਸਪੋਰਟ ਦਫ਼ਤਰ ਜਾਂ ਸੁਵਿਧਾ ਕੇਂਦਰ ਜਾਣ ਦੀ ਲੋੜ ਨਹੀਂ ਪਵੇਗੀ। ਲੋਕਾਂ ਨੂੰ ਆਪਣੇ ਵਾਹਨਾਂ ‘ਤੇ HSRP ਲਗਵਾਉਣ ਲਈ ਸਿਰਫ਼ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਖ਼ਾਸ ਤੌਰ ’ਤੇ ਉਹ ਵਾਹਨ ਜੋ 1 ਅਪ੍ਰੈਲ 2019 ਤੋਂ ਪਹਿਲਾਂ ਰਜਿਸਟਰ ਹੋਏ ਸਨ, ਉਨ੍ਹਾਂ ਲਈ ਹਾਈ ਸਿਕਿਉਰਟੀ ਨੰਬਰ ਪਲੇਟ ਲਗਵਾਉਣਾ ਹੁਣ ਲਾਜ਼ਮੀ ਹੋ ਗਿਆ ਹੈ। ਇਸ ਲਈ SIAM ਦੀ ਵੈਬਸਾਈਟ www.siam.in ’ਤੇ ਜਾ ਕੇ ਵਹੀਕਲ ਦੀ ਜਾਣਕਾਰੀ ਭਰੋ, ਆਨਲਾਈਨ ਰਜਿਸਟ੍ਰੇਸ਼ਨ ਕਰੋ, ਅਤੇ ਅਪੌਇੰਟਮੈਂਟ ਬੁੱਕ ਕਰੋ।
ਇਸ ਤੋਂ ਬਾਅਦ ਵਿਭਾਗ ਵੱਲੋਂ ਤੈਅ ਤਾਰੀਖ਼ ’ਤੇ ਤੁਹਾਨੂੰ ਬੁਲਾਇਆ ਜਾਵੇਗਾ, ਅਤੇ ਤੁਹਾਡੇ ਵਹੀਕਲ ’ਤੇ ਹਾਈ ਸਿਕਿਉਰਟੀ ਨੰਬਰ ਪਲੇਟ ਲਗਾ ਦਿੱਤੀ ਜਾਵੇਗੀ। ਵਿਭਾਗ ਨੇ ਲੋਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਕਿਸੇ ਵੀ ਏਜੰਟ ਜਾਂ ਦਲਾਲ ਦੇ ਝਾਂਸੇ ਵਿੱਚ ਨਾ ਆਉਣ।ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਨਿਰਧਾਰਤ ਸਮੇਂ ਤੋਂ ਬਾਅਦ ਜਿਨ੍ਹਾਂ ਵਾਹਨਾਂ ’ਤੇ HSRP ਨਹੀਂ ਹੋਵੇਗੀ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।