ਲੁਧਿਆਣਾ ‘ਚ ਦਿਨ-ਦਿਹਾੜੇ ਇੱਕ ਦਿਲ ਢਿੱਲ ਦੇਣ ਵੀ ਘਟਨਾ ਵਾਪਰੀ। ਜਿੱਥੇ ਜੀਟੀਬੀ ਨਗਰ ਮੁੰਡੀਆਂ ‘ਚ ਗੋਲੀਆਂ ਚਲਾ ਕੇ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਘਟਨਾ ਤੋਂ ਬਾਅਦ ਵੀ ਧੀ ਹਲੇ ਵੀ ਸਦਮੇ ‘ਚ ਹੈ।
ਜਾਣਕਾਰੀ ਅਨੁਸਾਰ ਔਰਤ ਆਪਣੀ ਧੀ ਨਾਲ ਆਪਣੇ ਘਰ ਦੇ ਬਾਹਰ ਬੈਠੀ ਸੀ। ਇਸ ਦੌਰਾਨ ਇੱਕ ਬਦਮਾਸ਼ ਨੇ ਦੋਵਾਂ ਗੋਲੀਆਂ ਚਲਾ ਦਿੱਤੀਆਂ। ਧੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਔਰਤ ਦੇ ਸਿਰ ਵਿੱਚ ਗੋਲੀ ਲੱਗ ਗਈ। ਹਸਪਤਾਲ ਪਹੁੰਚਾਉਣ ‘ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਪੂਨਮ ਪਾਂਡੇ ਵਜੋਂ ਕੀਤੀ ਗਈ ਹੈ। ਉਸਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਮ੍ਰਿਤਕਾ ਦੀ ਧੀ ਨੇ ਦੱਸਿਆ ਕਿ ਦੋਸ਼ੀ ਨੇ ਕਾਲੀ ਜੈਕਟ ਅਤੇ ਟੋਪੀ ਪਹਿਨੀ ਹੋਈ ਸੀ। ਉਸਨੇ ਪਹਿਲਾਂ ਉਸ ‘ਤੇ ਗੋਲੀ ਚਲਾਈ, ਪਰ ਉਹ ਇੱਕ ਪਾਸੇ ਹੋ ਗਈ, ਉਸਦਾ ਬਚਾਅ ਹੋ ਗਿਆ। ਫਿਰ ਉਸਨੇ ਮਾਂ ਦੇ ਪਿਛਲੇ ਹਿੱਸੇ ਵਿੱਚ ਗੋਲੀ ਮਾਰੀ। ਤੇ ਉਹ ਡਿੱਗ ਗਏ। ਇਸ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਗੁਆਂਢੀ ਹਰਵਿੰਦਰ ਨੇ ਕਿਹਾ ਕਿ ਘਟਨਾ ਬਾਰੇ ਸਿਰਫ਼ ਇਹੀ ਪਤਾ ਸੀ ਕਿ ਗੋਲੀਬਾਰੀ ਕਰਨ ਵਾਲੇ ਇੱਕ ਬਾਈਕ ‘ਤੇ ਆਏ ਸਨ ਅਤੇ ਸ਼ਾਇਦ ਇੱਕ ਤੋਂ ਵੱਧ ਸਨ। ਪੁਲਿਸ ਇਸ ਸਮੇਂ ਆਂਢ-ਗੁਆਂਢ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।