ਖ਼ਬਰਿਸਤਾਨ ਨੈਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦਿਆਂ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੀ ਪੜ੍ਹਾਈ ਵਿੱਚ ਨਵਾਂ ‘ਐਂਟਰਪ੍ਰੀਨਿਓਰਸ਼ਿਪ’ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਵਿਸ਼ਾ ਅਕਾਦਮਿਕ ਸੈਸ਼ਨ 2025-2026 ਵਿੱਚ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਲਈ ਪੰਜਵੇਂ ਲਾਜ਼ਮੀ ਵਿਸ਼ੇ ਵਜੋਂ ਸ਼ਾਮਿਲ ਕੀਤਾ ਜਾਵੇਗਾ। ਇਹ ਫ਼ੈਸਲਾ ਅਕਾਦਮਿਕ ਕੌਂਸਲ ਵੱਲੋਂ ਲਿਆ ਗਿਆ ਹੈ। ਇਸ ਦਾ ਪਾਠਕ੍ਰਮ ਅਤੇ ਸਾਰਥਕ ਸਮੱਗਰੀ ਜਲਦੀ ਹੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਜਾਵੇਗੀ।
11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਾਗੂ ਨਵਾਂ ਵਿਸ਼ਾ
ਇਸ ਵਿਸ਼ਾ ਕੁੱਲ 50 ਨੰਬਰਾਂ ਦਾ ਹੋਵੇਗਾ, ਜਿਸ ਵਿਚੋਂ 10 ਨੰਬਰ ਥਿਊਰੀ ਦੇ ਅਤੇ ਪ੍ਰੈਕਟੀਕਲ ਲਈ 40 ਨੰਬਰ ਪ੍ਰੈਕਟੀਕਲ ਲਈ ਨਿਰਧਾਰਿਤ ਕੀਤੇ ਗਏ ਹਨ। ਇਹ ਵਿਸ਼ਾ ਇਕ ‘ਗ੍ਰੇਡਿੰਗ ਵਿਸ਼ਾ’ ਹੋਵੇਗਾ। ਇਸ ਦੀ ਪ੍ਰੀਖਿਆ ਸਕੂਲ ਪੱਧਰ ’ਤੇ ਹੀ ਹੋਵੇਗੀ ਅਤੇ ਵਿਦਿਆਰਥੀਆਂ ਦੇ ਪ੍ਰਾਪਤ ਅੰਕ ਅਤੇ ਗ੍ਰੇਡ ਉਨ੍ਹਾਂ ਦੀ ਡੀਐੱਮਸੀ ਵਿਚ ਦਰਸਾਏ ਜਾਣਗੇ। ਇਸ ਵਿਸ਼ੇ ਦੇ ਹਰੇਕ ਮਹੀਨੇ ਵਿੱਚ ਦੋ ਪੀਰੀਅਡ ਲਾਏ ਜਾਣਗੇ, ਜੋ ਕਿ ‘ਵਾਤਾਵਰਨ ਅਧਿਐਨ’ ਵਿਸ਼ੇ ਦੇ ਮੌਜੂਦਾ ਪੀਰੀਅਡਾਂ ਵਿਚੋਂ ਹੀ ਲਏ ਜਾਣਗੇ। ਇਸ ਫ਼ੈਸਲੇ ਨਾਲ ਬੋਰਡ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵਿਦਿਆਰਥੀਆਂ ਵਿਚ ਉੱਦਮੀ ਸੋਚ ਅਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਉਤਸ਼ਾਹਿਤ ਕਰ ਸਕਣ ।