ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਫਿਲਮ ਜਗਤ ਦੇ ਦਿੱਗਜ ਅਦਾਕਾਰ ਗੁੱਗੂ ਗਿੱਲ ਨੂੰ ਡੂੰਘਾ ਸਦਮਾ ਲੱਗਾ ਹੈ| ਉਨ੍ਹਾਂ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਦਾ 74 ਸਾਲ ਦੀ ਉਮਰ ‘ਚਦਿਹਾਂਤ ਹੋ ਗਿਆ| ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਐਤਵਾਰ ਉਨ੍ਹਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਗੁੱਗੂ ਗਿੱਲ ਨੇ ਸਸਕਾਰ ਸਮੇਂ ਖੁਦ ਸਾਰੀਆਂ ਰਸਮ ਨਿਭਾਈਆਂ। ਇਸ ਮੌਕੇ ਉਹਨਾਂ ਦੇ ਭਾਣਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਸ਼ਾਮਿਲ ਹੋਏ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ| ਉਨ੍ਹਾਂ ਦਾ ਸਸਕਾਰ ਸ਼ਹਿਰ ਬਠਿੰਡਾ ਵਿੱਚ ਕੀਤਾ ਗਿਆ ।