ਕਾਮੇਡੀ ਕਲਾਕਾਰ ਤੇ ਆਪ ਨਾਲ ਜੁੜੇ ਕਰਮਜੀਤ ਅਨਮੋਲ ਦੇ ਗੰਨਮੈਨ ਨਾਲ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ-ਖੋਹ ਹੋਈ।
ਗੰਨ-ਪੁਆਇੰਟ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਖਰੜ ਦੇ ਲਾਂਡਰਾਂ ਇਲਾਕੇ ‘ਚ ਗੰਨਮੈਨ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਗੰਨਮੈਨ ਇਸ ਸਮੇਂ ਖੰਨਾ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ।
ਗੱਡੀ ਲੈ ਕੇ ਹੋਏ ਫਰਾਰ
ਜਾਣਕਾਰੀ ਅਨੁਸਾਰ ਲਾਂਡਰਾਂ ਦੇ ਮਜਾਤ ਇਲਾਕੇ ਨੇੜੇ ਲੁਟੇਰਿਆਂ ਨੇ ਪਹਿਲਾਂ ਸਰਬਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਲਿਆ ਅਤੇ ਫਿਰ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਅਤੇ ਲੁਟੇਰਿਆਂ ਨੇ ਪਹਿਲਾਂ ਏ.ਟੀ.ਐਮ. ਤੋਂ ਪੈਸੇ ਕੱਢਵਾਏ ਤੇ ਫਿਰ ਗੱਡੀ ਲੈ ਕੇ ਫਰਾਰ ਹੋ ਗਏ।
ਲੁਟੇਰੇ ਜਾਂਦੇ ਹੋਏ ਸਰਬਪ੍ਰੀਤ ਨੂੰ ਜ਼ਖਮੀ ਕਰ ਕੇ ਖੰਨਾ ਵਿਖੇ ਸੁੱਟ ਗਏ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।