ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਨੇ ਕਲਾਕਾਰਾਂ ਦੇ ਜੀਵਨ ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਲਾਕਾਰਾਂ ਦੇ ਦਰਦ ਨੂੰ ਪ੍ਰਗਟ ਕੀਤਾ। ਪ੍ਰਦਰਸ਼ਨ ਦੌਰਾਨ ਉਨ੍ਹਾਂ ਦਾ ਗਲਾ ਭਰ ਗਿਆ ਅਤੇ ਹੰਝੂ ਨਿਕਲ ਗਏ।
ਖਾਨ ਸਾਬ ਨੇ ਕਿਹਾ, “ਮੈਂ ਆਗਰਾ ਵਿੱਚ ਇੱਕ ਸ਼ੋਅ ਕਰਨ ਜਾ ਰਿਹਾ ਹਾਂ। ਮੇਰੀ ਮਾਂ ਦੇ ਦੇਹਾਂਤ ਨੂੰ ਸਵਾ ਮਹੀਨਾ ਵੀ ਨਹੀਂ ਹੋਇਆ, ਅਤੇ ਮੇਰੇ ਪਿਤਾ ਦੇ ਦੇਹਾਂਤ ਨੂੰ 20 ਦਿਨ ਹੋਏ । ਪਰ ਪ੍ਰਬੰਧਕ ਮਜਬੂਰੀ ਨੂੰ ਨਹੀਂ ਸਮਝਦੇ। ਸ਼ੋਅ ਪਹਿਲਾਂ ਹੀ ਬੁੱਕ ਸੀ। ਤੁਸੀਂ ਰੱਦ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਦੇਖੋ ਕਿੰਨੀ ਮਜਬੂਰੀ ਹੈ ਘਰ ‘ਚ ਮਾਤਾ-ਪਿਤਾ ਦੀ ਡੈਥ ਹੋਈ ਹੈ, ਪਰ ਮੈਨੂੰ ਲੋਕਾਂ ਨੂੰ ਨਚਾਉਣ ਪਵੇਗਾ ਤੇ ਉਨ੍ਹਾਂ ਦਾ ਮਨੋਰੰਜਨ ਕਰਨਾ ਪਵੇਗਾ ਹੈ।”
ਖਾਨ ਸਾਬ ਦੀ ਮਾਂ, ਪਰਵੀਨ ਬੇਗਮ, 26 ਸਤੰਬਰ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ । ਇਸ ਤੋਂ ਬਾਅਦ, 13 ਅਕਤੂਬਰ ਨੂੰ, ਖਾਨ ਸਾਬ ਦੇ ਪਿਤਾ, ਇਕਬਾਲ ਮੁਹੰਮਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ।