ਖ਼ਬਰਿਸਤਾਨ ਨੈੱਟਵਰਕ: ਦੇਸ਼ ‘ਚ ਲੱਖਾਂ ਲੋਕ ਵਿਦੇਸ਼ ‘ਚ ਪੜਾਈ ਕਰਨ, ਰੋਜ਼ੀ ਰੋਟੀ ਕਮਾਉਣ ਵਿਦੇਸ਼ ਜਾਂਦੇ ਹਨ| ਵਿਦੇਸ਼ ਚੋਂ ਆਏ ਦਿਨ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ| ਅਜਿਹਾ ਹੀ ਇੱਕ ਮਾਮਲਾ ਰੂਸ ਤੋਂ ਸਾਹਮਣੇ ਆਇਆ ਹੈ| ਜਿੱਥੇ ਬਟਾਲਾ ਦੇ 34 ਸਾਲਾ ਵਿਅਕਤੀ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਰੀਰ ‘ਚ ਇਨਫੈਕਸ਼ਨ ਸੀ, ਬੀਤੇ ਦਿਨ ਉਸ ਦੀ ਮੌਤ ਹੋ ਗਈ|
ਇਨਫੈਕਸ਼ਨ ਕਾਰਨ ਉਹ ਪਿਛਲੇ ਵੀਹ ਦਿਨਾਂ ਤੋਂ ਬਿਮਾਰ ਸੀ| ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ,ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ| ਮ੍ਰਿਤਕ ਸਰਵਣ ਸਿੰਘ ਪੁੱਤਰ ਰਤਨ ਸਿੰਘ ਪਿੰਡ ਮਿਰਜ਼ਾਜਾਨ, ਥਾਣਾ ਕਿਲਾ ਲਾਲ ਸਿੰਘ, ਬਟਾਲਾ ਦਾ ਵਸਨੀਕ ਸੀ। ਪਰਿਵਾਰ ‘ਚ ਸੋਗ ਦੀ ਲਹਿਰ ਹੈ|
ਸਰਵਣ ਸਿੰਘ ਦੀ ਮੌਤ ਦੀ ਖ਼ਬਰ ਕਾਰਨ ਪੂਰੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਸਰਵਣ ਸਿੰਘ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਜਾਣਕਾਰੀ ਅਨੁਸਾਰ, ਮਿਰਜ਼ਾਜਾਨ ਦਾ ਰਹਿਣ ਵਾਲਾ ਸਰਵਣ ਸਿੰਘ ਲਗਭਗ ਛੇ ਮਹੀਨੇ ਪਹਿਲਾਂ ਰੂਸ ਦੇ ਮਾਸਕੋ ਗਿਆ ਸੀ। ਉਹ ਲਗਭਗ 20 ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਿਆ। ਜਦੋਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਸਨੂੰ ਇਨਫੈਕਸ਼ਨ ਸੀ ਅਤੇ ਸਰਵਣ ਦੀ ਕੱਲ੍ਹ ਉੱਥੇ ਮੌਤ ਹੋ ਗਈ।