ਖਬਰਿਸਤਾਨ ਨੈੱਟਵਰਕ– ਹੁਸ਼ਿਆਰਪੁਰ ਵਿਚ ਮੀਂਹ ਕਾਰਣ ਇਕ ਘਰ ਦੀ 2 ਮੰਜ਼ਿਲਾਂ ਛੱਤ ਡਿੱਗਣ ਨਾਲ 3 ਮੌਤਾਂ ਹੋ ਗਈਆਂ। ਇਹ ਹਾਦਸਾ ਟਾਂਡਾ ਦੇ ਅਹਿਆਪੁਰ ’ਚ ਅੱਜ ਤੜਕਸਾਰ 5 ਵਜੇ ਵਾਪਰਿਆ। ਪਰਿਵਾਰ ਦੇ 6 ਮੈਂਬਰ ਸੌਂ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।
2 ਧੀਆਂ ਸਮੇਤ ਪਿਤਾ ਦੀ ਮੌਤ
ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਪਰਿਵਾਰ ਦੇ ਸੁੱਤੇ ਹੋਏ 6 ਮੈਂਬਰਾਂ ਵਿਚੋਂ 2 ਧੀਆਂ ਸਮੇਤ ਪਿਤਾ ਦੀ ਮੌਤ ਹੋ ਗਈ। ਜਦਕਿ 2 ਧੀਆਂ ਤੇ ਮਾਂ ਗੰਭੀਰ ਰੂਪ ਵਿਚ ਜ਼ਖਮੀ ਹੋਈਆਂ ਹਨ। ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਖਸਤਾ ਹਾਲਤ ਘਰ ਦੀ ਛੱਤ ਸਵੇਰੇ 5 ਵਜੇ ਡਿੱਗ ਗਈ। ਨੇੜੇ ਦੇ ਲੋਕਾਂ ਨੇ ਮਲਬੇ ’ਚੋਂ ਬਾਕੀ ਜੀਆਂ ਨੂੰ ਕੱਢ ਕੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ।