ਖ਼ਬਰਿਸਤਾਨ ਨੈੱਟਵਰਕ– ਜਲੰਧਰ ਦੇ ਕੈਂਟ ਹਲਕੇ ਦੀ ਇੰਚਾਰਜ ਅਤੇ ‘ਆਪ’ ਵਿਧਾਇਕਾ ਰਾਜਵਿੰਦਰ ਕੌਰ ਥਿਆੜਾ ਖ਼ਬਰਿਸਤਾਨ ਦੇ ਹੈੱਡ ਆਫਿਸ ਪਹੁੰਚੇ, ਜਿੱਥੇ ਡਾਇਰੈਕਟਰ ਚੰਦਰਮੋਹਨ ਅਗਰਵਾਲ ਅਤੇ ਸੀਨੀਅਰ ਪੱਤਰਕਾਰ ਗਗਨ ਵਾਲੀਆ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ‘ਤੇ ਦਫ਼ਤਰ ਵਿੱਚ ਕੇਕ ਕੱਟਿਆ ਗਿਆ।