ਖਬਰਿਸਤਾਨ ਨੈੱਟਵਰਕ– ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦਾ ਜਸ਼ਨ ਉਸ ਵੇਲੇ ਮਾਤਮ ਵਿਚ ਛਾਅ ਗਿਆ ਜਦੋਂ ਵਿਕਟਰੀ ਪਰੇਡ ਵੇਖਣ ਆਏ ਲੋਕਾਂ ਵਿਚ ਭਗਦੜ ਮਚ ਗਈ, ਇਸ ਭਗਦੜ ਵਿਚ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਮੌਤਾਂ ਦਾ ਅੰਕੜਾ ਵੱਧ ਵੀ ਸਕਦਾ ਹੈ।
🚨 Two people including a child, reportedly died in a stampede at Chinnaswamy Stadium during RCB’s victory celebrations pic.twitter.com/IFUCeFWgfN
— Prayag (@theprayagtiwari) June 4, 2025
ਦਰਅਸਲ ਆਈ ਪੀ ਐੱਲ 18ਵੇਂ ਸੀਜ਼ਨ ਵਿੱਚ ਚੈਂਪੀਅਨ ਬਣਨ ਤੋਂ ਬਾਅਦ ਬੰਗਲੌਰ ਵਿੱਚ ਟੀਮ ਦੇ ਸਵਾਗਤ ਲਈ ਇਕ ਵਿਕਟਰੀ ਪਰੇਡ ਕੱਢੀ ਜਾ ਰਹੀ ਸੀ ਪਰ ਇਸ ਦੌਰਾਨ, ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਲੋਕਾਂ ਵਿੱਚ ਭਗਦੜ ਮਚ ਗਈ। ਇਸ ਭਗਦੜ ਵਿੱਚ 7 ਲੋਕਾਂ ਦੀ ਮੌਤ ਹੋ ਗਈ।
ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭੀੜ ਇਕੱਠੀ ਹੋ ਗਈ
ਆਰਸੀਬੀ ਦੀ ਜਿੱਤ ਤੋਂ ਬਾਅਦ, ਬੀਤੀ ਰਾਤ ਬੰਗਲੌਰ ਵਿੱਚ ਜਸ਼ਨ ਮਨਾਏ ਗਏ। ਜਦੋਂ ਆਰਸੀਬੀ ਟੀਮ ਬੰਗਲੌਰ ਪਹੁੰਚੀ, ਤਾਂ ਖਿਡਾਰੀਆਂ ਨੂੰ ਦੇਖਣ ਲਈ ਉੱਥੇ ਭੀੜ ਇਕੱਠੀ ਹੋ ਗਈ। ਇਸ ਤੋਂ ਪਹਿਲਾਂ, ਆਰਸੀਬੀ ਟੀਮ ਨੇ ਸੜਕ ‘ਤੇ ਪਰੇਡ ਕੱਢਣੀ ਸੀ ਪਰ ਟ੍ਰੈਫਿਕ ਨੂੰ ਦੇਖਦੇ ਹੋਏ ਇਸਨੂੰ ਬਦਲ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਪਰੇਡ ਨੂੰ ਚਿੰਨਾਸਵਾਮੀ ਸਟੇਡੀਅਮ ਵਿੱਚ ਰੱਖਿਆ ਗਿਆ ਹੈ। ਜਿੱਥੇ ਵੱਡੀ ਗਿਣਤੀ ਵਿੱਚ ਆਰਸੀਬੀ ਪ੍ਰਸ਼ੰਸਕ ਪਹੁੰਚੇ ਅਤੇ ਇਸ ਦੌਰਾਨ ਭਗਦੜ ਮਚ ਗਈ।