ਖ਼ਬਰਿਸਤਾਨ ਨੈੱਟਵਰਕ: ਰੂਸ ਤੇ ਯੁਕਰੇਨ ਦਾ ਯੁੱਧ ‘ਤੇ ਅਜੇ ਤੱਕ ਕੋਈ ਜੰਗਬੰਦੀ ਨਹੀਂ ਬਣ ਸਕੀ ਹੈ। ਬੀਤੇ ਦਿਨ ਰੂਸ ਨੇ ਯੁਕਰੇਨ ‘ਤੇ ਇੱਕ ਵੱਡਾ ਹਮਲਾ ਕੀਤਾ ਹੈ। ਰਾਜਧਾਨੀ ਕੀਵ ‘ਤੇ ਰੂਸ ਨੇ ਰਾਤ ਭਰ ਹੋਏ ਹਵਾਈ ਬੰਬਾਰੀ, ਲਗਪਗ 598 ਡਰੋਨ ਅਤੇ 31 ਮਿਜ਼ਾਈਲਾਂ ਦਾਗੀਆਂ । ਇਸ ਹਮਲੇ ਨੂੰ ਰੂਸ ਨੇ ਯੂਕਰੇਨ ‘ਤੇ ਹੁਣ ਤੱਕ ਦੇ ਸਭ ਤੋਂ ਭਿਆਨਕ ਹਵਾਈ ਹਮਲਾ ਮੰਨਿਆ ਜਾ ਰਿਹਾ ਹੈ।
While Ukraine is striking Russia war economy with the strikes on the oil refineries, Russia continue it’s terror campaign on civilians on Kyiv last night, 598 drones, 2 Kinzhal hypersonic missiles, 9 iskander ballistic missiles, 20 Kh101 cruise missiles.
14 civilians deaths and pic.twitter.com/hgMRtoJ3se— Kamylle 🧜🏻♀️ (@ZeodrakeV) August 28, 2025
ਇਸ ਹਮਲੇ ਵਿੱਚ 4 ਬੱਚਿਆਂ ਸਮੇਤ 21 ਲੋਕ ਮਾਰੇ ਗਏ। ਇਸ ਤੋਂ ਇਲਾਵਾ 45 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਸਿਰਫ਼ 13 ਦਿਨ ਬਾਅਦ ਹੋਇਆ ਹੈ। ਇਸ ਵਾਰ ਰੂਸ ਨੇ ਯੂਰਪੀਅਨ ਯੂਨੀਅਨ ਅਤੇ ਬ੍ਰਿਟਿਸ਼ ਕੌਂਸਲ ਦੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਯੂਰਪੀਅਨ ਦੇਸ਼ਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, ‘ਰੂਸ ਸ਼ਾਂਤੀ ਦੀ ਬਜਾਏ ਮਿਜ਼ਾਈਲਾਂ ਦੀ ਚੋਣ ਕਰ ਰਿਹਾ ਹੈ।’ ਬ੍ਰਿਟਿਸ਼ ਕੌਂਸਲ ਦਫ਼ਤਰ ਨੂੰ ਰੂਸੀ ਮਿਜ਼ਾਈਲ ਦੇ ਟੁਕੜੇ ਨਾਲ ਨੁਕਸਾਨ ਪਹੁੰਚਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟਿਸ਼ ਸਰਕਾਰੀ ਜਾਇਦਾਦ ਰੂਸੀ ਹਮਲੇ ਦੀ ਲਪੇਟ ਵਿੱਚ ਆਈ ਹੈ।
ਯੂਰਪੀਅਨ ਯੂਨੀਅਨ ਮਿਸ਼ਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ, ਜਦੋਂ ਕਿ ਵ੍ਹਾਈਟ ਹਾਊਸ ਨੇ ਕਿਹਾ ਕਿ ਗੱਲਬਾਤ ਜਾਰੀ ਰਹੇਗੀ। ਹਮਲਿਆਂ ਵਿੱਚ ਕੀਵ ਦਫ਼ਤਰਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨੇ ਰੂਸੀ ਰਾਜਦੂਤਾਂ ਨੂੰ ਤਲਬ ਕੀਤਾ ਹੈ।