ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ 2 ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨੋਟੀਫਿਕੇਸ਼ਨ ਵੀ ਪਹਿਲਾਂ ਜਾਰੀ ਹੋ ਚੁੱਕਾ ਹੈ। ਦੱਸ ਦੇਈਏ ਕਿ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੋਣ ਕਾਰਣ ਛੁੱਟੀ ਐਲਾਨੀ ਗਈ ਹੈ।

25 ਨਵੰਬਰ ਨੂੰ ਵੀ ਛੁੱਟੀ
ਇਸ ਦੇ ਨਾਲ ਹੀ 25 ਨਵੰਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਰਹੇਗੀ। ਇਸ ਕਾਰਣ ਸਾਰੇ ਸਰਕਾਰੀ ਅਦਾਰੇ, ਸਕੂਲ ਕਾਲਜ ਬੰਦ ਰਹਿਣਗੇ।