ਖ਼ਬਰਿਸਤਾਨ ਨੈੱਟਵਰਕ: ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਦਿਸ਼ਾ-ਨਿਰਦੇਸ਼ ਹੇਠ ਰੈਡਕਰਾਸ ਸੁਸਾਇਟੀ ਅਧੀਨ ਇਨਰ ਵ੍ਹੀਲ ਕਲੱਬ ਆਫ ਜਲੰਧਰ ਵੈਸਟ ਦੇ ਸਹਿਯੋਗ ਨਾਲ ਬੈਸਟ ਫੀਡਿੰਗ ਅਤੇ ਵੈਕਸੀਨੇਸ਼ਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਬੁਲਾਰੇ ਵਜੋਂ ਡਾ. ਪੂਜਾ ਕਪੂਰ, ਆਰਥੀਪੈਡਿਕ ਸਰਜਨ ਅਤੇ ਪ੍ਰੈਸੀਡੈਂਟ ਰੋਟਰੀ ਕਲੱਬ ਮੌਜੂਦ ਰਹੇ। ਪ੍ਰਿੰਸੀਪਲ ਡਾ. ਸਰੀਨ ਨੇ ਮੁੱਖ ਬੁਲਾਰੇ ਅਤੇ ਹੋਰ ਮਹਿਮਾਨਾਂ ਦਾ ਗ੍ਰੀਨ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੰਦਿਆਂ ਹੋਇਆਂ ਪੌਦੇ ਵੀ ਲਗਾਏ ਗਏ। ਪ੍ਰਿੰਸੀਪਲ ਡਾ. ਸਰੀਨ ਨੇ ਕਿਹਾ ਕਿ ਸੈਮੀਨਾਰ ਦਾ ਵਿਸ਼ਾ ਆਧੁਨਿਕ ਯੁਗ ਨਾਲ ਸਬੰਧਿਤ ਹੈ। ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਮਾਧਿਅਮ ਨਾਲ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਬੈਸਟ ਫੀਡਿੰਗ ਅਤੇ ਵੈਕਸੀਨੇਸ਼ਨ ਬਾਰੇ ਦਿੱਤੀ ਗਈ ਜਾਣਕਾਰੀ ਵਿਦਿਆਰਥਣਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਡਾ. ਪੂਜਾ ਕਪੂਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਸਰਵੋਤਮ ਆਹਾਰ ਹੈ ਜੋ ਉਨ੍ਹਾਂ ਨੂੰ ਜਰੂਰੀ ਤੱਤ ਪ੍ਰਦਾਨ ਕਰਦਾ ਹੈ। ਮਾਂ ਦੇ ਦੁੱਧ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜਾਂ ਸਹਿਤ ਸਾਰੇ ਜਰੂਰੀ ਪੋਸ਼ਕ ਤੱਤ ਹੁੰਦੇ ਹਨ ਜੋ ਬੱਚੇ ਦੇ ਵਿਕਾਸ ਲਈ ਜਰੂਰੀ ਹਨ। ਮਾਂ ਦਾ ਦੁੱਧ ਬੱਚੇ ਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਅੰਤ ਵਿੱਚ ਰੈਡਕਰਾਸ ਸੁਸਾਇਟੀ ਦੇ ਐਡਵਾਈਜਰ ਦੀਪਸ਼ਿਖਾ ਨੇ ਮਖ ਬੁਲਾਰੇ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰੈਡਕਰਾਸ ਸੁਸਾਇਟੀ ਇੰਚਾਰਜ ਸ੍ਰੀਮਤੀ ਪਵਨ ਕੁਮਾਰੀ ਅਤੇ ਕਾਲਜ ਮੈਡੀਕਲ ਅਫਸਰ ਡਾ. ਜਸਬੀਰ ਕੌਰ ਵੀ ਮੌਜੂਦ ਰਹੇ।