ਖਬਰਿਸਤਾਨ ਨੈੱਟਵਰਕ- ਫਿਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਤਾਜੀ ਘਟਨਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿਖੇ ਵਾਪਰੀ ਹੈ। ਜਿਥੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਰੱਖੜੀ ਤੋਂ ਪਹਿਲਾਂ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਦੋ ਭੈਣਾਂ ਦੀ ਇੱਕ ਭੈਣ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੇ ਦੀ ਮਾਂ ਬਠਿੰਡਾ ਵਿਖੇ ਹਸਪਤਾਲ ਵਿੱਚ ਦਾਖਲ ਸੀ। ਜਿਸਦਾ ਪਤਾ ਲੈਕੇ ਰਿਸ਼ਤੇਦਾਰੀ ਵਿੱਚ ਲਗਦੇ ਦੋ ਭੈਣ ਭਰਾ ਰਾਜਵੀਰ ਕੌਰ 22 ਸਾਲ ਅਤੇ ਗੁਰਵਿੰਦਰ ਸਿੰਘ 28 ਸਾਲ ਜੋ ਵਾਪਿਸ ਪਿੰਡ ਆ ਰਹੇ ਸਨ। ਕਿ ਰਾਸਤੇ ਵਿੱਚ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਅਤੇ ਲੜਕੀ ਦੋ ਭੈਣਾਂ ਦੀ ਇੱਕ ਭੈਣ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਗੱਡੀ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਦੋਨੋਂ ਘਰ ਖਤਮ ਹੋ ਚੁੱਕੇ ਹਨ। ਲੜਕੀ ਦੇ ਪਿਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਤੇ ਦੋਨੋਂ ਗਰੀਬ ਪਰਿਵਾਰ ਹਨ।
ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਅਤੇ ਪਰਿਵਾਰ ਵਿਚਕਾਰ ਮਾਹੌਲ ਉਸ ਸਮੇਂ ਗਰਮਾ ਗਿਆ ਜਦ ਪਰਿਵਾਰ ਨੇ ਕਾਰ ਚਾਲਕ ਤੇ ਜਲਦ ਕਾਰਵਾਈ ਕਰਨ ਨੂੰ ਨਸ਼ਾ ਤਸਕਰੀ ਦੇ ਆਰੋਪ ਲਗਾ ਦਿੱਤੀ ਅਤੇ ਪਰਿਵਾਰ ਅਤੇ ਥਾਣਾ ਮੁਖੀ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਅਖੀਰ ਥਾਣਾ ਮੁਖੀ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਲਈ ਪੁੱਤ ਦੀ ਸੌਂਹ ਖਾਣੀ ਪਈ।
ਓਧਰ ਇਸ ਘਟਨਾ ਨੂੰ ਲੈਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਏ ਐਸ ਆਈ ਕਰਨੈਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਪਤਾ ਲੱਗ ਗਿਆ ਹੈ। ਜਿਸਦੇ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।