ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ “ਲਾਕ” 23 ਜਨਵਰੀ ਯਾਨੀ ਅੱਜ ਨੂੰ ਰਿਲੀਜ਼ ਹੋ ਗਿਆ ਹੈ । ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 9 ਗਾਣੇ ਰਿਲੀਜ਼ ਹੋ ਚੁੱਕੇ ਹਨ। ਦੱਸ ਦੇਈਏ ਕਿ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰ ਦਿੱਤਾ ਸੀ।
ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ, ਇਸਦੇ ਟੀਜ਼ਰ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਇਸ ਗਾਣੇ ਨੂੰ ਰਿਲੀਜ਼ ਹੋਣ ਦੇ 30 ਮਿੰਟਾਂ ਦੇ ਅੰਦਰ 5 ਲੱਖ ਵਿਊਜ਼ ਮਿਲ ਗਏ।
LOCK OUT NOW. pic.twitter.com/wnKadpzppy
— Sidhu Moose Wala (@iSidhuMooseWala) January 23, 2025
ਜਾਣਕਾਰੀ ਅਨੁਸਾਰ, ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੀ ਹੈ। ਜਦੋਂ ਕਿ, ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ। ਉਕਤ ਗਾਣੇ ਦਾ ਪੋਸਟਰ ਵੀ ਦੋਵਾਂ ਦੇ ਪੇਜਾਂ ‘ਤੇ ਜਾਰੀ ਕੀਤਾ ਗਿਆ ਸੀ । ਨਿਰਮਾਤਾ ਦ ਕਿਡ ਨੇ ਪੋਸਟਰ ਸਾਂਝਾ ਕੀਤਾ ਸੀ ।
ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗਾਣੇ
ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਸਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਸਦਾ ਦੂਜਾ ਗੀਤ ‘ਵਾਰ’, ਤੀਜਾ ਗੀਤ ‘ਮੇਰਾ ਨਾ’ ਚੌਥੇ ਗੀਤ ਦਾ ਨਾਮ ‘ਚੋਰਨੀ’, ਪੰਜਵਾਂ ਗੀਤ ‘ਵਾਚਆਊਟ’ 6ਵਾਂ ਗੀਤ ‘ਡ੍ਰਿਪੀ’ 7ਵਾਂ ਗੀਤ ‘410’ 8ਵਾਂ ਗੀਤ ‘ਅਟੈਚ’ ਰਿਲੀਜ਼ ਹੋਏ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਨੂੰ ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਦੋਂ ਤੋਂ ਉਸਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਜਦੋਂ ਵੀ ਉਸਦਾ ਨਵਾਂ ਗੀਤ ਆਉਂਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ‘ਸਿੱਧੂ ਵਾਪਸ ਆ ਗਿਆ ਹੈ’।