ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅਤੇ ਸੰਚਾਲਕ ਅੰਕੁਸ਼ ਨਿਝਾਵਨ ਨੇ ਆਪਣਾ 32ਵਾਂ ਜਨਮਦਿਨ ਸਥਾਨਕ ਰਾਹੋਂ ਰੋਡ ਤੇ ਸਥਿਤ ਆਰ ਕੇ ਆਰੀਆ ਕਾਲਜ ਦੇ ਪ੍ਰਾਂਗਣ ਵਿੱਚ ਫਲਦਾਰ ਅਤੇ ਮੇਡਿਸਨਲ ਬੂਟੇ ਲਗਾ ਕੇ ਮਨਾਇਆ। ਇਸ ਖਾਸ ਮੌਕੇ ‘ਤੇ ਵਾਤਾਵਰਣ ਸੰਭਾਲ ਨਾਲ ਜੁੜੀਆਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤਿਨਿਧੀ ਵੀ ਹਾਜ਼ਰ ਸਨ। ਜਿਕਰਯੋਗ ਹੈ ਕਿ ਅੰਕੁਸ਼ ਨਿਝਾਵਨ ਪਿਛਲੇ 9 ਸਾਲਾਂ ਤੋਂ ਵਾਤਾਵਰਣ ਸੰਭਾਲ ਲਈ ਕੰਮ ਕਰ ਰਹੇ ਹਨ। ਉਨ੍ਹਾਂ ਵਲੋਂ ਸਥਾਪਤ ਅਤੇ ਸੰਚਾਲਿਤ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਜਨਮਦਿਨ ‘ਤੇ ਪੌਧਾਰੋਪਣ ਮੁਹਿੰਮ ਨਾਲ ਜੁੜ ਕੇ ਹਰ ਸਾਲ ਲਗਭਗ 850 ਤੋਂ ਜ਼ਿਆਦਾ ਲੋਕ ਆਪਣੇ ਜਨਮਦਿਨ ‘ਤੇ ਪੌਧਾਰੋਪਨ ਕਰ ਰਹੇ ਹਨ।
ਗੋ ਗ੍ਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਨੇ ਕਿਹਾ, ਵਾਤਵਰਣ ਸੰਭਾਲ ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁਕਿਆ ਹੈ। ਰੁੱਖ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਨੂੰ ਬਚਾਉਣਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਅੰਕੁਸ਼ ਨਿਝਾਵਨ ਵੱਲੋਂ ਸ਼ੁਰੂ ਕੀਤੀ ਗਈ ਜਨਮਦਿਨ ‘ਤੇ ਪੌਧਾਰੋਪਨ ਦੀ ਪਰੰਪਰਾ ਬੇਹਦ ਸਰਾਹਣਾਯੋਗ ਹੈ ਕਿਉਂਕਿ ਇਸ ਨਾਲ ਨਾ ਸਿਰਫ ਵਾਤਾਵਰਣ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਆਈ ਹੈ, ਬਲਕਿ ਇਸ ਨਾਲ ਪ੍ਰਕ੍ਰਿਤੀ ਨਾਲ ਜੁੜਨ ਦਾ ਇੱਕ ਮੌਕਾ ਦਿੱਤਾ ਹੈ। ਸਾਨੂੰ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵਾਤਾਵਰਨ ਸੰਭਾਲ ਪ੍ਰਤੀ ਆਪਣੇ ਯਤਨਾਂ ਨੂੰ ਹੋਰ ਵਧਾਉਣਾ ਚਾਹੀਦਾ ਹੈ।
ਹਰਿਆਵਲ ਪੰਜਾਬ ਦੇ ਜ਼ਿਲ੍ਹਾ ਸੰਯੋਜਕ ਮਨੋਜ ਕੰਡਾ ਨੇ ਕਿਹਾ, ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਦਰਖ਼ਤਾਂ ਦਾ ਮਹੱਤਵਪੂਰਨ ਯੋਗਦਾਨ ਹੈ। ਅੰਕੁਸ਼ ਨਿਝਾਵਨ ਵਰਗੇ ਪ੍ਰੇਰਣਾਸਰੋਤ ਲੋਕਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਜਦੋਂ ਅਸੀਂ ਆਪਣੇ ਜਨਮਦਿਨ ਜਾਂ ਕਿਸੇ ਖੁਸ਼ੀ ਦੇ ਮੌਕੇ ‘ਤੇ ਇੱਕ ਬੂਟਾ ਲਾਉਂਦੇ ਹਾਂ, ਤਾਂ ਇਹ ਨਾ ਸਿਰਫ ਵਾਤਾਵਰਣ ਦੀ ਰੱਖਿਆ ਕਰਦਾ ਹੈ, ਬਲਕਿ ਸਾਡੇ ਭਵਿੱਖ ਲਈ ਇੱਕ ਮਜ਼ਬੂਤ ਕਦਮ ਵੀ ਹੁੰਦਾ ਹੈ। ਸਾਨੂੰ ਹਰ ਵਿਅਕਤੀ ਨੂੰ ਇਹ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਵੀ ਇਸ ਮਹੱਤਵਪੂਰਨ ਕੰਮ ਵਿੱਚ ਸ਼ਾਮਲ ਹੋਵੇ ਅਤੇ ਹੋਰ ਜ਼ਿਆਦਾ ਪੌਧਾਰੋਪਣ ਕਰਨ।
ਵਿਸ਼ਵਾਸ ਸੇਵਾ ਸੋਸਾਇਟੀ ਦੇ ਪਰਵਿੰਦਰ ਬੱਤਰਾ ਨੇ ਕਿਹਾ, ਅੰਕੁਸ਼ ਨਿਝਾਵਨ ਸਿਰਫ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਹੀ ਨਹੀਂ, ਸਗੋਂ ਸਮਾਜਿਕ ਕੰਮਾਂ ਵਿੱਚ ਵੀ ਅੱਗੇ ਰਹਿੰਦੇ ਹਨ। ਉਨ੍ਹਾਂ ਦਾ ਇਹ ਉਦਾਹਰਣ ਸਾਡੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਜਨਮਦਿਨ ‘ਤੇ ਪੌਧਾਰੋਪਨ ਮੁਹਿੰਮ ਇੱਕ ਬੇਹਦ ਸਕਾਰਾਤਮਕ ਕਦਮ ਹੈ, ਜੋ ਨਾ ਸਿਰਫ ਵਾਤਾਵਰਣ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਸਮਝਾਉਂਦੀ ਹੈ, ਬਲਕਿ ਸਾਨੂੰ ਆਪਣੇ ਛੋਟੇ-ਛੋਟੇ ਯਤਨਾਂ ਨਾਲ ਵੱਡੇ ਬਦਲਾਅ ਦੀ ਦਿਸ਼ਾ ਵਿੱਚ ਕਦਮ ਵਧਾਉਣ ਲਈ ਪ੍ਰੇਰਿਤ ਕਰਦੀ ਹੈ।”
ਅੰਕੁਸ਼ ਨਿਝਾਵਨ ਨੇ ਸਾਰੀਆਂ ਸੰਸਥਾਵਾਂ ਤੋਂ ਆਏ ਹੋਏ ਪ੍ਰਤਿਨਿਧੀਆਂ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਵਰਗ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੌਧਾਰੋਪਨ ਸਾਡੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਲਈ ਪੌਧਾਰੋਪਨ ਨਾਲ ਹਰ ਵਿਅਕਤੀ ਨੂੰ ਜੁੜਨ ਦੀ ਲੋੜ ਹੈ ਤਾਂ ਜੋ ਅਸੀਂ ਇੱਕ ਹਰਿਤ ਅਤੇ ਸਿਹਤਮੰਦ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧ ਸਕੀਏ।
ਇਸ ਮੌਕੇ ‘ਤੇ ਹਰਿਆਵਲ ਪੰਜਾਬ ਤੋਂ ਮਨੋਜ ਕੰਡਾ, ਗੋ ਗ੍ਰੀਨ ਇੰਟਰਨੈਸ਼ਨਲ ਆਰਗਨਾਈਜੇਸ਼ਨ ਤੋਂ ਅਸ਼ਵਨੀ ਜੋਸ਼ੀ ਅਤੇ ਦੇਵਾਂਸ਼ ਜੋਸ਼ੀ, ਵਿਸ਼ਵਾਸ ਸੇਵਾ ਸੋਸਾਇਟੀ ਤੋਂ ਪਰਵਿੰਦਰ ਬੱਤਰਾ, ਆਰਟ ਆਫ ਲਿਵਿੰਗ ਨਵਾਂਸ਼ਹਿਰ ਚੈਪਟਰ ਤੋਂ ਮਨੋਜ ਜਗਪਾਲ ਅਤੇ ਹਤਿੰਦਰ ਖੰਨਾ ਅਤੇ ਘਨਸ਼ਯਾਮ ਪਾਲ ਮੌਜੂਦ ਰਹੇ।