ਖ਼ਬਰਿਸਤਾਨ ਨੈੱਟਵਰਕ: ਕੈਬਨਿਟ ਮੰਤਰੀ ਲਲਜੀਤ ਭੁੱਲਰ ਦੇ ਅਸਤੀਫ਼ੇ ਤੋਂ ਸਿਆਸਤ ਪੂਰੀ ਤਰ੍ਹਾਂ ਗਰਮ ਗਈ ਹੈ। ਉੱਥੇ ਹੀ CM ਦੇ ਬਿਆਨ ਤੋਂ ਬਾਅਦ ਹੁਣ SAD ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਮਾਮਲੇ ‘ਚ ‘ਚ ਕਤਲ ਦਾ ਕੇਸ ਦਰਜ ਕਰ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਅਤੇ CBI ਜਾਂਚ ਦੀ ਮੰਗ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, “ਕੀ ਤੁਹਾਡੇ ਮੰਤਰੀ ਦੇ ਅਸਤੀਫੇ ਨਾਲ ਇੱਕ ਮਾਂ ਦਾ ਪੁੱਤ, ਬੱਚਿਆਂ ਦਾ ਪਿਓ, ਭਗਵੰਤ ਮਾਨ ਵਾਪਸ ਆ ਜਾਵੇਗਾ? ਜੇਕਰ ਤੁਹਾਨੂੰ ਸੱਚਮੁੱਚ ਇੱਕ ਇਮਾਨਦਾਰ ਅਧਿਕਾਰੀ ਦੀ ਮੌਤ ਦਾ ਅਫ਼ਸੋਸ ਹੈ, ਤਾਂ ਤੁਰੰਤ ਲਾਲਜੀਤ ਭੁੱਲਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰੋ, ਉਸ ਨੂੰ ਗ੍ਰਿਫ਼ਤਾਰ ਕਰੋ ਅਤੇ ਇਸ ਦੀ ਜਾਂਚ CBI ਤੋਂ ਕਰਵਾਓ, ਕਿਉਂਕਿ ਪਹਿਲਾਂ ਵੀ ਤੁਸੀਂ ਆਪਣੇ ਮੰਤਰੀਆਂ ਦੇ ਅਸਤੀਫੇ ਲਏ ਸਨ, ਪਰ ਬਾਅਦ ਵਿੱਚ ਮਾਮਲਾ ਠੰਢਾ ਹੁੰਦੇ ਦੇਖ ਤੁਸੀਂ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਸੀ। ਹੁਣ ਤੁਹਾਡੇ ਡਰਾਮੇ ਨਹੀਂ ਚੱਲਣਗੇ। ਹੁਣ ਗੱਲ ਇਨਸਾਫ਼ ਦੀ ਹੈ।”
ਕਿਹਾ-ਮੰਤਰੀ ਦੇ ਅਸਤੀਫੇ ਨਾਲ ਮਾਂ ਦਾ ਪੁੱਤ ਵਾਪਸ ਨਹੀਂ ਆਵੇਗਾ
ਇਸ ਦੇ ਨਾਲ ਹੀ ਉਨ੍ਹਾਂ ਨੇ ਭੁੱਲਰ ਦੇ ਅਸਤੀਫੇ ‘ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਕੀ ਤੁਹਾਡੇ ਮੰਤਰੀ ਦੇ ਅਸਤੀਫੇ ਨਾਲ ਇੱਕ ਮਾਂ ਦਾ ਪੁੱਤ ਅਤੇ ਬੱਚਿਆਂ ਦਾ ਪਿਓ ਵਾਪਸ ਆ ਜਾਵੇਗਾ? ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਪਹਿਲਾਂ ਵੀ ਆਪਣੇ ਮੰਤਰੀਆਂ ਦੇ ਅਸਤੀਫੇ ਲਏ ਸਨ, ਪਰ ਬਾਅਦ ਵਿੱਚ ਮਾਮਲਾ ਠੰਢਾ ਹੁੰਦਾ ਦੇਖ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਇਹ ਡਰਾਮੇ ਨਹੀਂ ਚੱਲਣਗੇ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਵੀ ਕਹੀ ਹੈ।