ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ‘ਚ ਭਾਰੀ ਮੀਂਹ ਕਾਰਨ 32 ਸਾਲਾ ਨੌਜਵਾਨ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਸੰਤੁਲਨ ਵਿਗੜਨ ਕਾਰਨ ਰੇਲਿੰਗ ਤੋੜ ਕੇ ਸਵਿਫਟ ਕਾਰ ਨਹਿਰ ਵਿੱਚ ਡਿੱਗ ਗਈ। ਇਸ ਹਾਦਸਾ ਖੰਨਾ ਦੇ ਦੋਰਾਹਾ ‘ਚ ਅਜਨੌਦ ਪੁਲ ਨੇੜੇ ਵਾਪਰਿਆ ਹੈ। ਜਿਸ ਕਾਰਨ ਕਾਰ ਚਾਲਕ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪਿੰਡ ਘੁਲਾਲ ਦਾ ਰਹਿਣ ਵਾਲਾ ਹੈ।
ਦੱਸ ਦੇਈਏ ਕਿ ਲੁਧਿਆਣਾ ‘ਚ ਮੀਂਹ ਨੇ ਪਿਛਲੇ 47 ਸਾਲਾਂ ਦਾ ਰਿਕਾਰਡ ਤੋੜਿਆ ਹੈ। ਭਾਰੀ ਮੀਂਹ ਕਾਰਨ ਸੜਕ ‘ਤੇ ਤਿਲਕਣ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਹੈ ਤੇ ਕਾਰ ਨਹਿਰ ‘ਚ ਡਿੱਗ ਗਈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਲਗਪਗ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਰੇਨ ਦੀ ਮੱਦਦ ਨਾਲ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ । ਪਰ ਨੌਜਵਾਨ ਦੀ ਮੌਤ ਹੀ ਗਈ ਸੀ । ਲਗਾਤਾਰ ਮੀਂਹ ਕਾਰਨ ਬਚਾਅ ਕਾਰਜ ‘ਚ ਮੁਸ਼ਕਿਲ ਆਈ । ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਅਨੁਸਾਰ ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।