ਜਲੰਧਰ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਕੂਲ ਰੋਡ ਤੋਂ ਸਾਹਮਣੇ ਆਇਆ, ਜਿਥੇ ਚੋਰ ਨੇ ਇਕ ਦਫਤਰ ਦੇ ਬਾਹਰੋਂ ਇਕ ਬਾਈਕ ਚੋਰੀ ਕਰ ਲਈ।
ਚੋਰੀ ਦੀ ਇਹ ਘਟਨਾ CCTV ਵਿਚ ਕੈਦ ਹੋ ਗਈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੈਖੌਫ ਚੋਰ ਮਿੰਟਾਂ ਸਕਿੰਟਾਂ ਵਿਚ ਬਾਈਕ ਚੋਰੀ ਕਰ ਕੇ ਰਫੂ ਚੱਕਰ ਹੋ ਜਾਂਦਾ ਹੈ। ਇਹ ਘਟਨਾ ਜੋਤੀ ਨਗਰ ਦੀ ਹੈ, ਜਿਥੇ ਦਫਤਰ ਦੇ ਬਾਹਰੋਂ ਪਲਸਰ ਬਾਈਕ (ਰੰਗ ਲਾਲ ਨੰਬਰ PB08 CE 1302) ਚੋਰੀ ਹੋ ਗਿਆ। ਚੋਰੀ ਦੀ ਇਹ ਘਟਨਾ 1 ਮਾਰਚ 2025 ਸ਼ਾਮ ਦੇ 5.30 ਵਜੇ ਦੀ ਹੈ।