ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਸ ਕਾਰਨ ਕਈ ਜਿਲ੍ਹਿਆਂ ‘ਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਸੂਬੇ ‘ਚ ਲਗਾਤਾਰ ਤੀਜੇ ਦਿਨ ਵਰ੍ਹ ਰਹੇ ਮੀਂਹ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਦੇ ਆਜਰੀ ਬੰਨ੍ਹ ਟੁੱਟ ਗਿਆ ਹੈ। ਹਾਲਾਂਕਿ ਪਿੰਡ ਦੇ ਵੱਲੋਂ ਕਮਜ਼ੋਰ ਥਾਵਾਂ `ਤੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਈ ਦਿੰਨਾ ਤੋਂ ਚੱਲ ਰਿਹਾ ਸੀ । ਕਿਸਾਨਾਂ ਵੱਲੋਂ ਬੰਨ੍ਹ ਟੁੁੱਟਣ ਤੋਂ ਬਚਾਉਣ ਲਈ ਇਲਾਕੇ ਦੇ ਲੋਕਾਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਦਿਨ-ਰਾਤ ਯਤਨ ਜਾਰੀ ਕਰ ਰਹੇ ਸਨ। ਕਰੀਬ 20 ਦਿਨਾਂ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ `ਤੇ ਚੱਲ ਰਿਹਾ ਸੀ
ਦੱਸ ਦੇਈਏ ਕਿ ਸਾਲ 2023 ਵਿੱਚ ਵੀ ਇਸੇ ਜਗ੍ਹਾ ਤੋਂ ਬੰਨ ਟੁੱਟਿਆ ਸੀ ਜਿਸ ਤੋਂ ਬਾਅਦ ਕਰੀਬ 35 ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਗਈਆਂ ਸਨ। 2025 ਵਿੱਚ ਮੁੜ ਤੋਂ ਦਰਿਆ ਬਿਆਸ ਨੇ ਇੱਥੇ ਵੱਡੀ ਮਾਰ ਮਾਰੀ ਹੈ। ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।