ਖਬਰਿਸਤਾਨ ਨੈੱਟਵਰਕ- ਅੱਜ ਸਾਲ ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ, ਅੱਜ 21 ਸਤੰਬਰ 2025 ਨੂੰ ਅਸ਼ਵਿਨ ਅਮਾਵਸਯ ਹੈ, ਜਿਸ ਨੂੰ ਸਰਵ ਪਿਤ੍ਰੂ ਅਮਾਵਸਯ ਜਾਂ ਮਹਾਲਯਾ ਅਮਾਵਸਯ ਵੀ ਕਿਹਾ ਜਾਂਦਾ ਹੈ। ਇਸ ਤਾਰੀਖ ਨੂੰ ਅੰਸ਼ਕ ਸੂਰਜ ਗ੍ਰਹਿਣ ਲੱਗ ਰਿਹਾ ਹੈ।
ਗ੍ਰਹਿਣ ਦਾ ਸਮਾਂ
ਰਿਪੋਰਟਾਂ ਮੁਤਾਬਕ ਇਹ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਰਾਤ 10:59 ਵਜੇ ਸ਼ੁਰੂ ਹੋਏਗਾ, ਰਾਤ 1:12 ਵਜੇ ਆਪਣੇ ਚਰਮ ‘ਤੇ ਹੋਵੇਗਾ ਅਤੇ ਸਵੇਰੇ 3:23 ਵਜੇ ਖਤਮ ਹੋ ਜਾਵੇਗਾ। ਇਹ ਗ੍ਰਹਿਣ ਭਾਰਤ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਵੇਗਾ, ਇਸ ਲਈ ਭਾਰਤ ਵਿਚ ਸੂਤਕ ਕਾਲ ਨਹੀਂ ਹੋਵੇਗਾ।
ਕਿੱਥੇ ਦਿਸੇਗਾ ਗ੍ਰਹਿਣ
ਇਹ ਗ੍ਰਹਿਣ ਆਸਟ੍ਰੇਲੀਆ, ਨਿਊਜ਼ੀਲੈਂਡ, ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਅਤੇ ਅੰਟਾਕਰਟਿਕਾ ਵਿੱਚ ਦਿੱਖੇਗਾ। ਗ੍ਰਹਿਣ ਦੌਰਾਨ ਚੰਦਰਮਾ ਸੂਰਜ ਤੇ ਧਰਤੀ ਦੀ ਸੇਧ ਉਤੇ ਹੁੰਦਾ ਹੈ, ਜਿਸ ਨਾਲ ਸੂਰਜ ਦਾ ਕੁੱਝ ਹਿੱਸਾ ਢਕਿਆ ਜਾਂਦਾ ਹੈ, ਜਿਸ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ, ਜਿਸ ਨਾਲ ਅਸਮਾਨ ਵਿੱਚ ਅਲੌਕਿਕ ਦ੍ਰਿਸ਼ ਪੈਦਾ ਹੋਵੇਗਾ ਪਰ ਭਾਰਤ ਵਿਚ ਰਾਤ ਹੋਣ ਕਾਰਣ ਇਹ ਦ੍ਰਿਸ਼ਵਿਚ ਨਹੀਂ ਦਿਖੇਗਾ।