ਜਲੰਧਰ ਵਾਸੀਆਂ ਨੂੰ ਕਈ ਮਹੀਨਿਆਂ ਤਕ ਟੁੱਟੀਆਂ ਸੜਕਾਂ ਵਰਗੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ | ਸ਼ਹਿਰ ‘ਚ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਜ਼ਿਆਦਾਤਰ ਮੁੱਖ ਸੜਕਾਂ ‘ਤੇ ਪਾਣੀ ਦੀਆਂ ਵੱਡੀਆਂ ਪਾਈਪਾਂ ਵਿਛਾਉਣ ਦਾ ਕੰਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਸ਼ਹਿਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ
ਇਸ ਕੰਮ ਤਹਿਤ ਅਗਲੇ 4-6 ਮਹੀਨਿਆਂ ‘ਚ ਸ਼ਹਿਰ ਦੀਆਂ 50 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਤੋੜਿਆ ਜਾਵੇਗਾ ਜੋ ਕਿ ਬਰਸਾਤ ਦਾ ਮੌਸਮ ਖਤਮ ਹੋਣ ਤੋਂ ਬਾਅਦ ਹੀ ਬਣਾਈਆਂ ਜਾਣਗੀਆਂ। ਇਹ ਕੰਮ ਸ਼ਹਿਰ ਵਿੱਚ ਲਗਭਗ 7-8 ਥਾਵਾਂ ‘ਤੇ ਇੱਕੋ ਸਮੇਂ ਸ਼ੁਰੂ ਹੋਵੇਗਾ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਪਵੇਗਾ|
ਇਨ੍ਹਾਂ ਇਲਾਕਿਆਂ ਦੀਆਂ ਟੁੱਟਣਗੀਆਂ ਸੜਕਾਂ
ਜਲੰਧਰ ਕਾਰਪੋਰੇਸ਼ਨ ਦੇ ਓ. ਐਂਡ ਐਮ.ਸੈੱਲ ਬਣਾਇਆ ਜਾ ਰਿਹਾ ਹੈ ਜਿਸ ਕੋਲ ਸੀਵਰੇਜ ਅਤੇ ਪਾਣੀ ਸਪਲਾਈ ਪ੍ਰਣਾਲੀ ਦੀ ਜ਼ਿੰਮੇਵਾਰੀ ਹੋਵੇਗੀ। ਇਸ ਪ੍ਰੋਜੈਕਟ ਤਹਿਤ ਕਪੂਰਥਲਾ ਚੌਕ ਤੋਂ ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ, ਮਾਡਲ ਟਾਊਨ ਵਾਟਰ ਟੈਂਕ ਤੋਂ ਮੈਨਬਰੋ ਚੌਕ ਅਤੇ ਉੱਥੋਂ ਗੁਰੂ ਰਵਿਦਾਸ ਚੌਕ ਤੱਕ। ਦੀਪ ਨਗਰ, ਕਿਸ਼ਨਪੁਰਾ-ਕਾਜ਼ੀ ਮੰਡੀ ਰੋਡ, ਦਕੋਹਾ ਫਾਟਕ, ਅਰਮਾਨ ਨਗਰ, ਜੇਪੀ ਨਗਰ ਮਿੱਠੂ ਬਸਤੀ ਰੋਡ, ਕਬੀਰ ਵਿਹਾਰ, ਰਾਜ ਨਗਰ, ਗੁੱਜਾ ਪੀਰ ਰੋਡ, ਅੱਡਾ ਹੁਸ਼ਿਆਰਪੁਰ ਤੋਂ ਕਿਸ਼ਨਪੁਰਾ ਅਤੇ ਵੇਰਕਾ ਮਿਲਕ ਪਲਾਂਟ ਖੇਤਰ ਤਕ ਦੀਆਂ ਮੁੱਖ ਸੜਕਾਂ ਨੂੰ ਤੋੜਿਆ ਜਾਵੇਗਾ|