ਖਬਰਿਸਤਾਨ ਨੈੱਟਵਰਕ– ਪੰਜਾਬ ਵਿਧਾਨ ਸਭਾ ਦਾ ਅੱਜ ਆਖਰੀ ਤੇ ਚੌਥਾ ਦਿਨ ਸੀ। ਸਦਨ ਦੀ ਕਾਰਵਾਈ ਅਰਦਾਸ ਕਰਨ ਦੇ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਪੰਜਾਬ ਦੇ ਵਿਸ਼ਵ ਪ੍ਰਸਿੱਧ ਅਥਲੀਟ ਫੌਜਾ ਸਿੰਘ ਦੇ ਦਿਹਾਂਤ ਉਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਬਿੱਲ ‘ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਹੋਈ, ਜੋ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੇਸ਼ ਕੀਤਾ ਸੀ।
ਵਿਧਾਨ ਸਭਾ ਵਿਚ ਪਾਸ ਨਹੀਂ ਹੋਇਆ ਬਿਲ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਤੋਂ LIVE
…..
पंजाब विधानसभा के विशेष सत्र के दौरान चंडीगढ़ से LIVEhttps://t.co/6vvhs7ZcwC— Bhagwant Mann (@BhagwantMann) July 15, 2025
ਇਸ ਬਿੱਲ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਬਿੱਲ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ ਅਤੇ ਕੁਝ ਸੋਧਾਂ ਦਾ ਸੁਝਾਅ ਦਿੱਤਾ। ਬਿੱਲ ‘ਤੇ ਬਹਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਨੇ ਆਪਣੇ ਵਿਚਾਰ ਰੱਖੇ। ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਿੱਲ ਵਿੱਚ ਗ੍ਰੰਥ ਚੋਰੀ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਜਾਂਚ ਲਈ ਇੱਕ ਨਿਸ਼ਚਿਤ ਸਮਾਂ ਸੀਮਾ ਹੋਣੀ ਚਾਹੀਦੀ ਹੈ। ‘ਆਪ’ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਦੂਜੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਨ ਦੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਬਿੱਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਕਾਨੂੰਨ ਨੂੰ ਸੰਸਦ ਵਿੱਚ ਵੀ ਪਾਸ ਕੀਤਾ ਜਾਣਾ ਚਾਹੀਦਾ ਹੈ।
ਸਿਲੈਕਟ ਕਮੇਟੀ ਕੋਲ ਭੇਜਿਆ ਬਿਲ
ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ ਹੈ, ਜੋ 6 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਬਾਅਦ ਹੀ ਇਸ ਬਿੱਲ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਾਣੋ ਬੇਅਦਬੀ ਖਿਲਾਫ ਬਿਲ ਬਾਰੇ
ਕਿਸੇ ਵੀ ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਉਣ
‘ਤੇ ਹੋਵੇਗੀ ਸਜ਼ਾ
ਨਾ ਹੋਵੇਗਾ ਸਮਝੌਤਾ ਨਾ ਹੀ ਜ਼ਮਾਨਤ
DSP ਰੈਂਕ ਦਾ ਅਫ਼ਸਰ ਕਰੇਗਾ ਮਾਮਲੇ ਦੀ ਜਾਂਚ
ਬੇਅਦਬੀ ਦੇ ਦੋਸ਼ੀ ਲਈ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼
5 ਤੋਂ 10 ਲੱਖ ਤੱਕ ਦਾ ਹੋ ਸਕਦੈ ਜੁਰਮਾਨਾ
ਬੇਅਦਬੀ ਦੀ ਕੋਸ਼ਿਸ਼ ਕਰਨ ਵਾਲ਼ੇ
ਦੋਸ਼ੀ ਨੂੰ ਵੀ 3 ਤੋਂ 5 ਸਾਲ ਦੀ ਸਜ਼ਾ ਦੀ ਤਜਵੀਜ਼
ਬੇਅਦਬੀ ਬਿੱਲ ਨੂੰ ਨਮੋਸ਼ੀ ਵਾਲਾ ਬਿੱਲ ਨਾ ਕਿਹਾ ਜਾਵੇ : CM ਭਗਵੰਤ ਮਾਨ
ਇਸ ਮੌਕੇ ਮੁੱਖੀ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੇਅਦਬੀ ਬਿੱਲ ’ਤੇ ਬੋਲਦੇ ਹੋਏ ਕਿਹਾ ਕਿ ਬੇਅਦਬੀ ਘਟਨਾਵਾਂ ਨਾਲ ਹਰ ਇੱਕ ਦੇ ਦਿਲ ਵਲੂੰਧਰੇ ਹੋਏ ਹਨ। ਇਸ ਬਿੱਲ ਨੂੰ ਖੁਸ਼ੀ ਵਾਲਾ ਨਾ ਸਹੀ ਪਰ ਨਮੋਸ਼ੀ ਵਾਲਾ ਬਿੱਲ ਨਾ ਕਿਹਾ ਜਾਵੇ। ਇਹ ਇੱਕ ਇਤਿਹਾਸਕ ਤੇ ਮਹੱਤਵਪੂਰਨ ਬਿੱਲ ਹੈ। ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ, ਅਸੀਂ ਅੱਖਰਾਂ ਨੂੰ ਪਿਆਰ ਕਰਨ ਵਾਲੇ ਹਾਂ। ਜੇ ਮਿਸਾਲੀ ਸਜ਼ਾ ਨਹੀਂ ਮਿਲੇਗੀ ਤਾਂ ਕੋਈ ਨਹੀਂ ਡਰੇਗਾ, ‘ਤੀਜੇ ਦਿਨ ਬੇਅਦਬੀ ਹੋ ਜਾਂਦੀ ਹੈ, ਬਚਣ ਦਾ ਸਭ ਤੋਂ ਵਧੀਆਂ ਤਰੀਕਾ ਕਹਿ ਦਿੰਦੇ ਹਨ ਕਿ ਮਾਨਸਿਕ ਰੋਗੀ ਹੈ। ਗੁਰੂ ਸਾਹਿਬ ਨੇ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਅਸੀਂ ਅਜੇ ਤੱਕ ਤਿੰਨਾਂ ਨੂੰ ਨਹੀਂ ਬਚਾ ਰਹੇ।
ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪੂ ਕਹਿੰਦੇ ਹਾਂ। ਜੇਕਰ ਉਹ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਉਹ ਕਿੱਥੇ ਸੁਰੱਖਿਅਤ ਹਨ? ਇਸ ਲਈ, ਅਸੀਂ ਇਸ ਲਈ ਇੱਕ ਕਾਨੂੰਨ ਬਣਾਵਾਂਗੇ ਕਿ ਜੋ ਵੀ ਇਸ ਨਾਲ ਛੇੜਛਾੜ ਕਰੇਗਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਪ੍ਰਸਤਾਵ ਹੈ ਕਿ ਬਿੱਲ ਪਾਸ ਕਰਕੇ ਚੋਣ ਕਮੇਟੀ ਨੂੰ ਭੇਜਿਆ ਜਾਵੇ। ਇਸ ਮਾਮਲੇ ਵਿੱਚ ਜਲਦਬਾਜ਼ੀ ਨਾ ਕਰੋ। ਸਾਰੇ ਧਰਮਾਂ ਦੀਆਂ ਸੰਸਥਾਵਾਂ ਅਤੇ 3.5 ਕਰੋੜ ਲੋਕਾਂ ਤੋਂ ਰਾਏ ਲਓ। ਤਿੰਨ ਜਾਂ ਚਾਰ ਮਹੀਨਿਆਂ ਵਿੱਚ ਲੋਕਾਂ ਤੋਂ ਸੁਝਾਅ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਸਦੀਆਂ ਤੱਕ ਚੱਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ 2015 ਵਿੱਚ, ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਜਿਨ੍ਹਾਂ ਨੇ ਇਹ ਕਰਵਾਇਆ ਉਹ ਉਨ੍ਹਾਂ ਦੀ ਆਪਣੀ ਸਰਕਾਰ ਸੀ। ਉਸ ਤੋਂ ਬਾਅਦ ਆਈ ਸਰਕਾਰ ਨੇ ਕੇਸ ਨੂੰ ਵਿਗਾੜ ਦਿੱਤਾ। ਅਸੀਂ ਆਪਣੇ ਕੰਮ ਵਿੱਚ ਲੱਗੇ ਹੋਏ ਹਾਂ।