ਜਲੰਧਰ ਵਿਚ ਅੱਜ ਬਿਜਲੀ ਦਾ ਲੰਬਾ ਬਿਜਲੀ ਦਾ ਕੱਟ ਲੱਗੇਗਾ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਦਰਅਸਲ ਅੱਜ ਸ਼ਹਿਰ ਵਿੱਚ ਕਈ ਥਾਵਾਂ ‘ਤੇ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਲਗਭਗ 6 ਘੰਟੇ ਬੰਦ ਰਹੇਗੀ।
ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਰਹੇਗੀ ਬੰਦ
ਦੱਸ ਦੇਈਏ ਕਿ 66 ਕੇ.ਵੀ. ਲੈਦਰ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲ ਰਿਹਾ 11 ਕੇ.ਵੀ. ਜੁਨੇਜਾ, ਵਰਿਆਣਾ-1, ਦੋਆਬਾ, ਕਰਤਾਰ ਵਾਲਵ, ਗੁਪਤਾ ਅਤੇ ਹੇਲਰਾਂ ਫੀਡਰ, ਜਦੋਂ ਕਿ 66 ਕੇ.ਵੀ. ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲ ਰਿਹਾ 11 ਕੇ.ਵੀ. ਸਤਲੁਜ, ਕਪੂਰਥਲਾ, ਨੀਲਕਮਲ, ਵਰਿਆਣਾ-2 ਅਤੇ ਸੰਗਲ ਸੋਹਲ ਫੀਡਰਾਂ ਦੀ ਬਿਜਲੀ ਸਪਲਾਈ 9 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਦਰਜਨਾਂ ਖੇਤਰ ਪ੍ਰਭਾਵਤ ਹੋਣਗੇ।