ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਦਿਨੋਂ ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ| ਖੰਨਾ ਦੇ ਸਮਰਾਲਾ ‘ਚ ਬੰਧਨ ਜਵੈਲਰਜ਼ ਦੀ ਦੁਕਾਨ ‘ਤੇ ਹੋਈ ਚੋਰੀ ਦੀ ਘਟਨਾ ਸਾਹਮਣੇ ਆਈ ਹੈ| ਜਿੱਥੇ ਚੋਰ ਪੰਜ ਤੋਂ ਛੇ ਲੱਖ ਦੇ ਗਹਿਣੇ ਲੈ ਕੇ ਬਾਹਰ ਖੜੀ ਕ੍ਰੇਟਾ ਕਾਰ ‘ਚ ਭੱਜ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਗਾਹਕ ਬਣ ਕੇ ਆਇਆ ਚੋਰ
ਦੱਸ ਦੇਈਏ ਕੀ ਬਦਮਾਸ਼ ਔਰਤਾਂ ਨਾਲ ਦੁਕਾਨ ‘ਚ ਦਾਖਲ ਹੋਇਆ ਅਤੇ ਗਹਿਣੇ ਦਿਖਾਉਣ ਲਈ ਕਿਹਾ। ਇਸ ਦੌਰਾਨ ਗਹਿਣੇ ਚੋਰੀ ਕਰਕੇ ਭੱਜ ਗਿਆ। ਜਾਣਕਾਰੀ ਅਨੁਸਾਰ, ਸੋਮਵਾਰ ਸ਼ਾਮ 7.15 ਵਜੇ ਇੱਕ ਵਿਅਕਤੀ ਬੰਧਨ ਜਵੈਲਰਜ਼ ਦੀ ਦੁਕਾਨ ‘ਤੇ ਗਾਹਕ ਵਜੋਂ ਆਇਆ। ਦੁਕਾਨ ਦੇ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਦੋਸ਼ੀ ਦੋ ਔਰਤਾਂ ਨਾਲ ਦੁਕਾਨ ‘ਤੇ ਆਇਆ ਸੀ। ਔਰਤਾਂ ਵੱਖ-ਵੱਖ ਆਈਆਂ ਸਨ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਇਕੱਠੀਆਂ ਹਨ। ਮੁਲਜ਼ਮ ਨੇ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਲਈ ਕਿਹਾ।
ਅੰਗੂਠੀਆਂ ਦਾ ਡੱਬਾ ਲੈ ਕੇ ਫਰਾਰ
ਜਦੋਂ ਦੀਪਕ ਨੇ ਅੰਗੂਠੀਆਂ ਵਾਲਾ ਡੱਬਾ ਉਸਦੇ ਸਾਹਮਣੇ ਰੱਖਿਆ ਤਾਂ ਦੋਸ਼ੀ ਨੇ ਅੰਗੂਠੀਆਂ ਪਾ ਕੇ ਦੇਖਣ ਲੱਗਾ । ਫਿਰ ਉਸਨੇ ਹੋਰ ਮੁੰਦਰੀਆਂ ਦਿਖਾਉਣ ਲਈ ਕਿਹਾ। ਜਿਵੇਂ ਹੀ ਦੀਪਕ ਦੂਜਾ ਡੱਬਾ ਕੱਢਣ ਲਈ ਮੁੜਿਆ, ਦੋਸ਼ੀ ਪਹਿਲਾ ਡੱਬਾ ਲੈ ਕੇ ਭੱਜ ਗਿਆ। ਉਹ ਬਾਹਰ ਖੜੀ ਕ੍ਰੇਟਾ ਕਾਰ ‘ਚ ਭੱਜ ਗਿਆ।
CCTV ਫੁੱਟੇਜ ਦੀ ਮੱਦਦ ਨਾਲ ਕੀਤੀ ਜਾ ਰਹੀ ਭਾਲ
ਚੋਰੀ ਹੋਏ ਡੱਬੇ ਵਿੱਚ 12 ਸੋਨੇ ਦੀਆਂ ਮੁੰਦਰੀਆਂ ਸਨ, ਜਿਨ੍ਹਾਂ ਦੀ ਕੀਮਤ 5 ਤੋਂ 6 ਲੱਖ ਰੁਪਏ ਸੀ। ਡੀਐਸਪੀ ਤਰਲੋਚਨ ਸਿੰਘ ਅਨੁਸਾਰ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਲਾਕੇ ਨੂੰ ਵਾਇਰਲੈੱਸ ਰਾਹੀਂ ਸੀਲ ਕਰ ਦਿੱਤਾ ਗਿਆ ਸੀ। ਪੁਲਿਸ CCTV ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।