ਖਬਰਿਸਤਾਨ ਨੈੱਟਵਰਕ- ਇਕ ਵਿਆਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਪਰਿਵਾਰ ਦਾ ਭਾਰੀ ਜਾਨੀ ਨੁਕਸਾਨ ਹੋਇਆ ਤੇ 9 ਮੈਂਬਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ । ਮਾਮਲਾ ਮੱਧ ਪ੍ਰਦੇਸ਼ ਦੇ ਝਾਬੂਆ ਦਾ ਹੈ, ਜਿਥੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸੀਮੈਂਟ ਨਾਲ ਭਰਿਆ ਇਕ ਟਰਾਲਾ ਇਕ ਓਮਨੀ ਵੈਨ ’ਤੇ ਪਲਟ ਗਿਆ, ਜਿਸ ਨਾਲ ਵੈਨ ਵਿਚ ਸਵਾਰ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਕ 5 ਸਾਲ ਦੇ ਬੱਚੇ ਸਮੇਤ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ।
ਟਰਾਲਾ ਚਾਲਕ ਮੌਕੇ ਤੋਂ ਫਰਾਰ
ਇਹ ਹਾਦਸਾ ਭਵਪੁਰਾ ਪਿੰਡ ਦੇ ਨੇੜੇ ਕਲਿਆਣਪੁਰਾ ਵਿਚ ਵਾਪਰਿਆ। ਮ੍ਰਿਤਕਾਂ ਵਿਚ 4 ਬੱਚੇ, 3 ਔਰਤਾਂ ਅਤੇ 2 ਪੁਰਸ਼ ਸ਼ਾਮਲ ਸਨ। ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਵੈਨ ਵਿਚ ਸਵਾਰ ਸਾਰੇ ਲੋਕ ਮੇਘਨਗਰ ਤਹਿਸੀਲ ਦੇ ਸ਼ਿਵਗੜ੍ਹ ਮਹੂਦਾ ਦੇ ਰਹਿਣ ਵਾਲੇ ਸਨ। ਥੰਡਲਾ ਅਤੇ ਮੇਘਨਗਰ ਪੁਲਿਸ ਦੀਆਂ ਟੀਮਾਂ ਐਂਬੂਲੈਂਸਾਂ ਨਾਲ ਮੌਕੇ ’ਤੇ ਪਹੁੰਚੀਆਂ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਥੰਡਲਾ ਸਿਵਲ ਹਸਪਤਾਲ ਅਤੇ ਮੇਘਨਗਰ ਹਸਪਤਾਲ ਪਹੁੰਚਾਇਆ।ਇਹ ਸਾਰੇ ਲੋਕ ਇਕ ਵਿਆਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ।