ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਰੇਪ ਕੇਸ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ| ਇੰਝ ਜਾਪਦਾ ਹੈ ਕਿ ਔਰਤਾਂ ਦੇ ਨਾਲ ਨਾਲ ਛੋਟੀਆਂ ਬੱਚੀਆਂ ਵੀ ਸੇਫ਼ ਨਹੀਂ ਰਹੀਆਂ | ਪਟਿਆਲਾ ‘ਚ ਆਟੋ ਚਾਲਕ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਦਿੱਤੀਆਂ ਹਨ| ਆਟੋ ਰਿਕਸ਼ਾ ਚਾਲਕ ਨੇ 12 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ ਹੈ। ਦੱਸ ਦੇਈਏ ਕਿ ਇਹ ਮੁਲਜ਼ਮ ਆਟੋ ‘ਚ ਬੱਚੀ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ। ਇਸਦਾ ਖੁਲਾਸਾ ਬੱਚੀ ਦੇ ਗਰਭਵਤੀ ਹੋਣ ‘ਤੇ ਹੋਇਆ।
ਬੱਚੀ ਦੀ ਤਬੀਅਤ ਖ਼ਰਾਬ ਹੋਣ ‘ਤੇ ਚੈੱਕਅਪ ਦੌਰਾਨ ਬੱਚੀ ਦੇ ਗਰਭਵਤੀ ਹੋਣ ਦਾ ਪਤਾ ਲੱਗਿਆ। ਬੱਚੀ ਨੇ ਪਰਿਵਾਰ ਨੂੰ ਪੂਰੀ ਸੱਚਾਈ ਦੱਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਆਟੋ ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਵੀਂ ਜਮਾਤ ’ਚ ਪੜ੍ਹਦੀ 12 ਸਾਲਾ ਬੱਚੀ ਕਰੀਬ 5 ਮਹੀਨਿਆਂ ਦੀ ਗਰਭਵਤੀ ਹੋਣ ਦਾ ਪਤਾ ਲੱਗਣ ’ਤੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿਤਾ ਗਿਆ ਹੈ।
ਬੱਚੀ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਤੇ ਦੱਸਿਆ ਕਿ ਪੰਜਵੀਂ ਜਮਾਤ ’ਚ ਪੜ੍ਹਦੀ ਉਨ੍ਹਾਂ ਦੀ 12 ਸਾਲਾ ਬੱਚੀ ਰੋਜ਼ ਆਟੋ ਰਿਕਸ਼ਾ ਰਾਹੀਂ ਸਕੂਲ ਜਾਂਦੀ ਸੀ ਪਰ ਇਸ ਦੌਰਾਨ ਹੀ ਮੁਲਜ਼ਮ ਬੱਚੀ ਨੂੰ ਆਟੋ ‘ਚ ਬਿਠਾ ਕੇ ਕਿਸੇ ਸੁੰਨਸਾਨ ਪਲਾਟ ਵਿੱਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ।
ਪੁਲਸ ਨੇ ਮੁਲਜ਼ਮ ਸ਼ੁਭਮ ਕਨੌਜੀਆ ਵਾਸੀ ਬਾਬੂ ਸਿੰਘ ਕਾਲੋਨੀ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਸੁਖਦੇਵ ਸਿੰੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਲੈ ਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।