ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਦੇਰ ਰਾਤ ਦੋ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ| ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ‘ਤੇ ਕੁਝ ਹਮਲਾਵਰਾਂ ਨੇ ਦੋਵਾਂ ਭਰਾਵਾਂ ਦੇ ਰੇਹੜੀ ‘ਤੇ ਲੱਗੇ ਸਾਰੇ ਫਲ ਨਸ਼ਟ ਕਰ ਦਿੱਤੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ| ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ|ਇਸ ਸਬੰਧੀ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਦੱਸ ਦੇਈਏ ਕਿ ਜਿਸ ਜਗ੍ਹਾ ਇਹ ਘਟਨਾ ਵਾਪਰੀ, ਉਹ ਸ਼ਹਿਰ ਦੇ ਸਭ ਤੋਂ ਵਿਅਸਤ ਚੌਕਾਂ ਵਿੱਚੋਂ ਇੱਕ ਹੈ। ਰਾਤ ਦੇ ਸਮੇਂ ਵੀ ਉਕਤ ਜਗ੍ਹਾ ‘ਤੇ ਬਾਜ਼ਾਰ ਲੱਗਦਾ ਹੈ। ਪ
ਫਲ ਖਰਾਬ ਨਿਕਲਣ ‘ਤੇ ਕੀਤੀ ਸੀ ਸ਼ਿਕਾਇਤ
ਪੀੜਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੇਹੜੀ ਤੇ ਫਲ ਲਗਾਉਣ ਲਈ ਸਾਰੇ ਫਲਾਂ ਦਾ ਸਮਾਨ ਮਕਸੁਦਾ ਮੰਡੀ ਤੋਂ ਲਿਆਉਂਦਾ ਹੈ| ਉਸ ਨੇ ਦੱਸਿਆ ਕਿ ਉਸ ਨੇ ਫਲ ਖਰੀਦੇ ਸਨ ਉਹ ਖਰਾਬ ਨਿਲਕੇ| ਜਿਸ ਕਰਨ ਉਸ ਨੇ ਫਲ ਵੇਚਣ ਵਾਲੇ ਨੂੰ ਸ਼ਿਕਾਇਤ ਕੀਤੀ ਅਤੇ ਉਸਨੂੰ ਫਲ ਵਾਪਸ ਕਰਨ ਅਤੇ ਸਹੀ ਫਲ ਦੇਣ ਲਈ ਕਿਹਾ ਗਿਆ। ਉਸ ਦਾ ਕਹਿਣਾ ਹੈ ਕਿ ਗਲਤ ਮਾਲ ਵੇਚਣ ‘ਤੇ ਗਾਹਕ ਖਰਾਬ ਹੁੰਦਾ ਹੈ|
ਬੁਰੀ ਤਰ੍ਹਾਂ ਕੀਤੀ ਕੁੱਟਮਾਰ
ਫਲ ਵੇਚਣ ਵਾਲੇ ਨੇ ਗੁੱਸੇ ‘ਚ ਆ ਕੇ ਉਸ ਦੇ ਰੇਹੜੀ ‘ਤੇ ਹਮਲਾ ਕੀਤਾ ਤੇ ਮੁਲਜ਼ਮਾਂ ਨੇ ਉਮੇਸ਼ ਅਤੇ ਉਸਦੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਦੋਵਾਂ ਭਰਾਵਾਂ ਦੀ ਰੇਹੜੀ ‘ਤੇ ਪਏ ਸਾਰੇ ਫਲ ਵੀ ਖਿਲਾਰ ਦਿੱਤੇ। ਜਦੋਂ ਘਟਨਾ ਤੋਂ ਬਾਅਦ ਦੋਸ਼ੀ ਉੱਥੋਂ ਭੱਜ ਗਿਆ ਤਾਂ ਮਾਮਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ