ਖ਼ਬਰਿਸਤਾਨ ਨੈੱਟਵਰਕ: ਰਾਜਸਥਾਨ ਦੇ ਸੀਕਰ ਵਿੱਚ ਇੱਕ ਵਿਆਹ ਦੌਰਾਨ ਮਾਮੇ ਨੇ ਇੱਕ ਕਰੋੜ ਰੁਪਏ ਦਾ ਸ਼ਗਨ (ਮਾਇਰਾ) ਦਿੱਤਾ ਹੈ। ਇਸ ਦੌਰਾਨ 51 ਲੱਖ ਰੁਪਏ ਨਕਦ, 21 ਲੱਖ ਰੁਪਏ ਦੀ ਜਿਊਲਰੀ, ਕੱਪੜੇ ਅਤੇ ਹੋਰ ਸਾਮਾਨ ਤੋਹਫ਼ੇ ਵਜੋਂ ਦਿੱਤਾ ਗਿਆ। ਜਿਵੇਂ ਹੀ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਤਾਂ ਆਲੇ-ਦੁਆਲੇ ਦੇ ਇਲਾਕੇ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਈ।
ਦੁਬਈ ਤੋਂ ਆਏ ਮਾਮੇ ਨੇ ਦਿੱਤੇ ਅਨੇਕਾਂ ਤੋਹਫ਼ੇ
ਸੀਕਰ ਦੇ ਕੁੰਡਲਪੁਰ ਦਾ ਯਾਦਵ ਪਰਿਵਾਰ ਪਰੰਪਰਾਗਤ ਰੀਤੀ-ਰਿਵਾਜਾਂ ਅਨੁਸਾਰ ਭੈਣ ਮੋਹਿਨੀ ਦੇਵੀ ਦੇ ਘਰ 10 ਮਾਰਚ ਨੂੰ ਸ਼ਗਨ (ਮਾਇਰਾ) ਲੈ ਕੇ ਪਹੁੰਚਿਆ ਸੀ। ਪਰਿਵਾਰ ਸਮੇਤ ਦੁਬਈ ਰਹਿਣ ਵਾਲੇ ਕੈਲਾਸ਼ ਯਾਦਵ ਨੇ ਮਾਇਰਾ ਭਰਿਆ। ਇਸ ਦੌਰਾਨ ਕੈਲਾਸ਼ ਦੇ ਵੱਡੇ ਭਰਾ ਨਰਾਇਣ ਯਾਦਵ ਅਤੇ ਛੋਟੇ ਭਰਾ ਛੋਟੇਲਾਲ ਯਾਦਵ ਵੀ ਮੌਜੂਦ ਸਨ।
500-500 ਰੁਪਏ ਦੇ ਨੋਟਾਂ ਦੀਆਂ 102 ਗੱਡੀਆਂ ਦਿੱਤੀਆਂ
ਦੂਲ੍ਹੇ ਦੇ ਮਾਮੇ ਕੈਲਾਸ਼ ਯਾਦਵ ਨੇ ਦੱਸਿਆ ਕਿ ਮਾਇਰੇ ਵਿੱਚ 51 ਲੱਖ ਰੁਪਏ ਨਕਦ, ਕਰੀਬ 21 ਲੱਖ ਰੁਪਏ ਦੀ ਜਿਊਲਰੀ ਦੇ ਨਾਲ ਕੱਪੜੇ ਅਤੇ ਹੋਰ ਤੋਹਫ਼ੇ ਦਿੱਤੇ ਗਏ। ਕੁੱਲ ਮਿਲਾ ਕੇ ਇੱਕ ਕਰੋੜ ਰੁਪਏ ਦੇ ਕਰੀਬ ਮਾਇਰਾ ਭਰਿਆ ਗਿਆ ਹੈ। ਦੂਲ੍ਹੇ ਦੇ ਪਿਤਾ ਮਦਨ ਖਾਤੋਦੀਆ ਦੀ ਪਲਸਾਨਾ ਵਿੱਚ ਕੱਪੜੇ ਦੀ ਦੁਕਾਨ ਹੈ। ਭਾਤ ਵਿੱਚ 500-500 ਰੁਪਏ ਦੇ ਨੋਟਾਂ ਦੀਆਂ 102 ਗੱਡੀਆਂ ਦਿੱਤੀਆਂ ਗਈਆਂ।