ਖ਼ਬਰਿਸਤਾਨ ਨੈੱਟਵਰਕ: ਰਾਜਸਥਾਨ ਹਾਈ ਕੋਰਟ (ਜੈਪੁਰ) ‘ਚ ਇੱਕ ਈ-ਮੇਲ ਕਾਰਨ ਹਫੜਾ-ਦਫ਼ੜੀ ਮੱਚ ਗਈ। ਈ-ਮੇਲ ‘ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਜਿਸ ਤੋਂ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਸਾਈਬਰ ਸੁਰੱਖਿਆ ਟੀਮ ਧਮਕੀ ਭਰੇ ਈਮੇਲ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿਸ IP ਪਤੇ ਤੋਂ ਆਇਆ ਸੀ।
ਰਿਪੋਰਟਾਂ ਅਨੁਸਾਰ ਈਮੇਲ ਵਿੱਚ ਤਾਮਿਲਨਾਡੂ ਸਰਕਾਰ ਅਤੇ ਨਾਬਾਲਗਾਂ ਨਾਲ ਬਲਾਤਕਾਰ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਗਈ ਹੈ। ਦੋਸ਼ੀ ਨੇ ਇਮਾਰਤ ਨੂੰ ਤੁਰੰਤ ਖਾਲੀ ਕਰਨ ਲਈ ਲਿਖਿਆ ਹੈ। ਧਮਕੀ ਦੀ ਸੂਚਨਾ ਮਿਲਦੇ ਹੀ ਕੈਂਪਸ ਵਿੱਚ ਹੰਗਾਮਾ ਹੋ ਗਿਆ। ਡੌਗ Squad ਇਮਾਰਤ ਦੀ ਤਲਾਸ਼ੀ ਲੈ ਰਿਹਾ ਹੈ।