View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ ਦੇ ਕਥਿਤ ਗੈਂਗਸਟਰ ਸ਼ਹਜ਼ਾਦ ਭੱਟੀ ਵਿਚਕਾਰ ਬਿਆਨਬਾਜ਼ੀ ਹੁਣ ਹੋਰ ਤੇਜ਼ ਹੋ ਗਈ ਹੈ। ਹਾਲ ਹੀ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਰਣਦੀਪ ਮਲਿਕ ਨੇ ਦਾਅਵਾ ਕੀਤਾ ਸੀ ਕਿ ਪੁੁਰਤਗਾਲ ਵਿੱਚ ਭੱਟੀ ਨੂੰ ਟ੍ਰੈਕ ਕਰਕੇ ਉਸ ‘ਤੇ ਹਮਲਾ ਕਰਵਾਇਆ ਗਿਆ। ਹੁਣ ਭੱਟੀ ਨੇ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਲਾਰੈਂਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਭੱਟੀ ਨੇ ਬਿਸ਼ਨੋਈ ਨੂੰ “ਬੱਚਾ” ਕਹਿ ਕੇ ਕੱਸਿਆ ਤੰਜ

ਵੀਡੀਓ ਵਿੱਚ ਭੱਟੀ ਨੇ ਲਾਰੈਂਸ ਨੂੰ “ਬੱਚਾ” ਕਹਿ ਕੇ ਤੰਜ ਕੱਸਿਆ ਅਤੇ ਦਾਅਵਾ ਕੀਤਾ ਕਿ ਕਦੇ ਲਾਰੈਂਸ ਉਸ ਤੋਂ ਹਥਿਆਰ ਮੰਗਣ ਲਈ ਗੁਹਾਰ ਲਗਾਉਂਦਾ ਸੀ। ਉਸ ਨੇ ਕਿਹਾ ਕਿ ਲਾਰੈਂਸ ਉਸਦੇ ਸਹਿਯੋਗ ਨਾਲ ਹੀ ਅੱਗੇ ਵਧਿਆ ਹੈ ਅਤੇ ਉਸਦਾ ਕੁਝ ਨਹੀਂ ਬਿਗਾੜ ਸਕਦਾ। ਤੰਜ ਕਰਦੇ ਹੋਏ ਉਸ ਨੇ ਇਹ ਵੀ ਕਿਹਾ ਕਿ ਜੇ ਲਾਰੈਂਸ ਕੋਲ ਹਥਿਆਰਾਂ ਦੀ ਕਮੀ ਹੈ ਤਾਂ ਉਹ ਮੁੜ ਭੇਜ ਸਕਦਾ ਹੈ।

ਪੁੁਰਤਗਾਲ ਹਮਲੇ ਦੀ ਖ਼ਬਰ ਨੂੰ ਦੱਸਿਆ ਝੂਠ

ਭੱਟੀ ਨੇ ਕਥਿਤ ਪੁੁਰਤਗਾਲ ਹਮਲੇ ਦੀ ਗੱਲ ਨੂੰ ਅਫ਼ਵਾਹ ਕਰਾਰ ਦਿੰਦਿਆਂ ਕਿਹਾ ਕਿ ਉਹ ਕਦੇ ਉੱਥੇ ਗਿਆ ਹੀ ਨਹੀਂ। ਉਸਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਦਾਅਵਾ ਕਰਨ ਵਾਲਾ ਗੈਂਗ ਦਾ ਮੈਂਬਰ ਹੁਣ ਡਰ ਕਰਕੇ ਚੁੱਪ ਹੈ। ਉਸ ਨੇ ਲਾਰੈਂਸ ‘ਤੇ ਦੋਸ਼ ਲਾਇਆ ਕਿ ਉਹ ਛੋਟੀਆਂ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਆਪਣੇ ਆਪ ਨੂੰ ਵੱਡਾ ਗੈਂਗਸਟਰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਭਾਰਤ ਵਿੱਚ ਮੌਜੂਦ ਹੋਣ ਦਾ ਦਾਅਵਾ

ਭੱਟੀ ਨੇ ਇਹ ਵੀ ਕਿਹਾ ਕਿ ਉਸਦੇ 20-25 ਕਰੀਬੀ ਲੋਕ ਭਾਰਤ ਵਿੱਚ ਸਰਗਰਮ ਹਨ, ਜਿਨ੍ਹਾਂ ਨੂੰ ਲਾਰੈਂਸ ਅਜੇ ਤੱਕ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ। ਉਸ ਨੇ ਦੋਸ਼ ਲਾਇਆ ਕਿ ਲਾਰੈਂਸ ਆਪਣੇ ਸਾਥੀਆਂ ਤੋਂ ਕੰਮ ਲੈਣ ਤੋਂ ਬਾਅਦ ਉਨ੍ਹਾਂ ਨਾਲ ਦੂਰੀ ਬਣਾ ਲੈਂਦਾ ਹੈ। ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਲੋੜ ਪੈਣ ‘ਤੇ ਉਹ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕਰ ਸਕਦਾ ਹੈ।

ਗੱਦਾਰੀ ਅਤੇ ਸੁਰੱਖਿਆ ਬਾਰੇ ਦੋਸ਼

ਵੀਡੀਓ ਵਿੱਚ ਭੱਟੀ ਨੇ ਲਾਰੈਂਸ ‘ਤੇ ਆਪਣੇ ਸਿਧਾਂਤਾਂ ਅਤੇ ਦੇਸ਼ ਨਾਲ ਗੱਦਾਰੀ ਕਰਨ ਦਾ ਦੋਸ਼ ਲਾਇਆ। ਉਸ ਨੇ ਦਾਅਵਾ ਕੀਤਾ ਕਿ ਲਾਰੈਂਸ ਅਤੇ ਉਸਦਾ ਭਰਾ ਅਨਮੋਲ ਬਿਸ਼ਨੋਈ ਭਾਰੀ ਸੁਰੱਖਿਆ ਹੇਠ ਰਹਿੰਦੇ ਹਨ ਅਤੇ ਉਸ ਤੋਂ ਡਰਦੇ ਹਨ। ਭੱਟੀ ਦਾ ਕਹਿਣਾ ਹੈ ਕਿ ਉਸ ਕੋਲ ਲਾਰੈਂਸ ਨਾਲ ਸੰਬੰਧਿਤ ਕਈ ਆਡੀਓ ਰਿਕਾਰਡਿੰਗਜ਼ ਹਨ ਅਤੇ ਮੌਕਾ ਮਿਲਣ ‘ਤੇ ਉਹ ਉਨ੍ਹਾਂ ਨੂੰ ਜਨਤਕ ਕਰੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਲੋਕਾਂ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਚਕੂਲਾ ਦੇ ਸੈਰ-ਸਪਾਟਾ ਸਥਾਨ ਮੋਰਨੀ ਹਿਲਜ਼ ਵਿੱਚ ਐਤਵਾਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਅੰਮ੍ਰਿਤਸਰ ਵਿੱਚ ਸਰਹੱਦੀ ਇਲਾਕੇ ਤੋਂ ਸੀਮਾ

|

|

|

ਖ਼ਬਰਿਸਤਾਨ ਨੈੱਟਵਰਕ:ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਬਰਨਾਲਾ ਵਿੱਚ ਐਤਵਾਰ ਸਵੇਰੇ ਬਾਰਿਸ਼ ਦਰਮਿਆਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਕਾਰਵਾਈ

|

|

|

ਖ਼ਬਰਿਸਤਾਨ ਨੈੱਟਵਰਕ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਸਥਿਤ ਸਮਾਯਪੁਰਮ ਮਰੀਅੰਮਨ ਮੰਦਰ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ