ਖਬਰਿਸਤਾਨ ਨੈੱਟਵਰਕ- ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 265 ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਗੁਜਰਾਤ ਦੇ ਸਾਬਕਾ ਸੀ ਐੱਮ ਵਿਜੇ ਰੁਪਾਣੀ ਵੀ ਸ਼ਾਮਲ ਹਨ। ਇਸ ਹਾਦਸੇ ਵਿਚ ਜ਼ਿੰਦਾ ਬਚੇ ਇੱਕਲੌਤੇ ਵਿਅਕਤੀ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਕਿਵੇਂ ਇਸ ਹਾਦਸੇ ਵਿਚ ਚਮਤਕਾਰੀ ਢੰਗ ਨਾਲ ਬਚ ਗਿਆ।
Lone Survivor of Air India AI717 #planecrash Ramesh Vishwas Kumar.
He was seated at 11A.
Currently being treated in Ahmedabad Hospital. pic.twitter.com/5NbMcln8MW
— Shivank Mishra 🇮🇳 (@shivank_8mishra) June 12, 2025
ਬ੍ਰਿਟਿਸ਼ ਨਾਗਰਿਕ ਹੈ ਵਿਸ਼ਵਾਸ ਕੁਮਾਰ ਰਮੇਸ਼
ਇਸ ਦਰਦਨਾਕ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਤੇ ਮਿੰਟਾਂ ਸਕਿੰਟਾਂ ਵਿਚ ਵੱਡੀ ਗਿਣਤੀ ਵਿਤ ਲੋਕ ਮੌਤ ਦੀ ਨਿੰਦੇ ਸੌਂ ਗਏ। ਖੁਸ਼ਕਿਸਮਤੀ ਨਾਲ ਇਸ ਹਾਦਸੇ ਤੋਂ ਬਾਅਦ ਬਚੇ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਨੇ ਦੱਸਿਆ ਕਿ ਉਹ ਜਹਾਜ਼ ਦੇ ਖੱਬੇ ਪਾਸੇ ਐਮਰਜੈਂਸੀ ਡੌਰ ਦੇ ਕੋਲ 11ਏ ਸੀਟ ’ਤੇ ਬੈਠਾ ਸੀ। ਉਸ ਨੇ ਕਿਹਾ ਕਿ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਕ੍ਰੈਸ਼ ਹੋ ਗਿਆ ਤੇ ਬੁਰੀ ਤਰ੍ਹਾਂ ਟੁੱਟ ਗਿਆ। ਇਸ ਦੌਰਾਨ ਉਸ ਦੀ ਸੀਟ ਮਲਬੇ ਤੋਂ ਵੱਖ ਹੋ ਗਈ। ਇਸ ਤੋਂ ਬਾਅਦ ਉਹ ਅੱਗ ਤੋਂ ਬਚ ਗਿਆ, ਜਿਸ ਨੇ ਬਾਕੀ ਜਹਾਜ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਹ ਬੇਹੋਸ਼ ਹੋ ਗਿਆ ਸੀ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਸਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।
ਇਲਾਜ ਅਧੀਨ ਹੈ ਵਿਸ਼ਵਾਸ
ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ ਕਰ ਰਹੇ ਡਾਕਟਰਾਂ ਨੂੰ ਵਿਸ਼ਵਾਸ਼ ਨੇ ਦੱਸਿਆ ਕਿ ਜਹਾਜ਼ ਟੁੱਟ ਗਿਆ ਅਤੇ ਮੇਰੀ ਸੀਟ ਨਿਕਲ ਗਈ, ਮੈਂ ਇਸ ਤਰ੍ਹਾਂ ਬਚ ਗਿਆ। ਵਿਸ਼ਵਾਸ਼ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਨੇ ਜਹਾਜ਼ ਤੋਂ ਛਾਲ ਨਹੀਂ ਮਾਰੀ ਸੀ ਪਰ ਜਹਾਜ਼ ਟੁੱਟਣ ’ਤੇ ਸੀਟ ਨਾਲ ਬੰਨ੍ਹੇ ਹੋਏ ਡਿੱਗ ਗਿਆ ਸੀ। ਉਸਨੂੰ ਸੱਟਾਂ ਲੱਗੀਆਂ ਅਤੇ ਉਸਨੂੰ ਟਰੌਮਾ ਵਾਰਡ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਲੰਡਨ ਦੇ ਗੈਟਵਿਕ ਜਾ ਰਿਹਾ ਸੀ ਏਅਰ ਇੰਡੀਆ ਦਾ ਜਹਾਜ਼
ਬੋਇੰਗ 787-8 ਡਰੀਮਲਾਈਨਰ ਜਹਾਜ਼, ਜੋ ਕਿ ਲੰਡਨ ਦੇ ਗੈਟਵਿਕ ਜਾ ਰਿਹਾ ਸੀ ਕਿ ਵੀਰਵਾਰ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ 2 ਮਿੰਟ ਬਾਅਦ ਹੀ ਕ੍ਰੈਸ਼ ਹੋ ਗਿਆ। ਜਹਾਜ਼ ਮੈਡੀਕਲ ਕਾਲਜ ਹੋਸਟਲ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਲਗਭਗ 625 ਫੁੱਟ ਉੱਪਰ ਚੜ੍ਹਿਆ ਅਤੇ ਲਗਭਗ ਤੁਰੰਤ ਜ਼ਮੀਨ ’ਤੇ ਡਿੱਗ ਗਿਆ, ਜਿਸ ਕਾਰਣ ਜਹਾਜ਼ ਵਿਚ ਜ਼ਬਰਦਸਤ ਬਲਾਸਟ ਹੋਇਆ।