View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ– ਆਬੂਧਾਬੀ ਵਿੱਚ ਬੀਤੀ ਦਿਨੀਂ ਹੋਏ ਪਾਵਰ ਸਲੈਪ ਮੁਕਾਬਲੇ ਵਿਚ ਪੰਜਾਬ ਦੇ ਸਿੱਖ ਨੌਜਵਾਨ ਜੁਝਾਰ ਸਿੰਘ ਨੇ ਪਹਿਲਾ ਸਿੱਖ ਚੈਂਪੀਅਨ ਬਣ ਕੇ ਇਤਿਹਾਸ ਸਿਰਜ ਦਿੱਤਾ। ਉਸ ਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਦੇ ਮੂੰਹ ‘ਤੇ ਥੱਪੜ ਮਾਰ ਕੇ ਉਸ ਨੂੰ ਹਰਾਇਆ। ਜੁਝਾਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ। ਵੀਡੀਓ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿੱਤ ਤੋਂ ਬਾਅਦ, ਉਹ ਕਹਿੰਦਾ ਹੈ, “ਮੈਂ ਜਿੱਤ ਗਿਆ ਤੇ ਸਿੱਧੂ ਮੂਸੇਵਾਲਾ ਵਾਂਗ ਪੱਟ ਉਤੇ ਥਾਪੀ ਮਾਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

ਰੂਸ ਦੇ ਗਲੂਸ਼ਕਾ ਨੂੰ ਹਰਾਇਆ

24 ਅਕਤੂਬਰ ਨੂੰ ਦੁਬਈ ਮੁਕਾਬਲੇ ਵਿੱਚ, ਉਸਨੇ ਤੀਜੇ ਦੌਰ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਨਾਲ ਬਾਹਰ ਕਰ ਦਿੱਤਾ। ਜੁਝਾਰ ਤੇ ਗਲੂਸ਼ਕਾ ਵਿਚਕਾਰ ਸਿੱਕਾ ਟਾਸ ਹੋਇਆ। ਗਲੂਸ਼ਕਾ ਨੇ ਟਾਸ ਜਿੱਤਿਆ ਅਤੇ ਪਹਿਲਾ ਥੱਪੜ ਮਾਰਿਆ। ਜੁਝਾਰ ਇੱਕ ਕਦਮ ਪਿੱਛੇ ਹਟ ਗਿਆ। ਫਿਰ ਜੁਝਾਰ ਨੇ ਗਲੂਸ਼ਕਾ ਨੂੰ ਥੱਪੜ ਮਾਰਿਆ, ਪਰ ਗਲੂਸ਼ਕਾ ਹਿੱਲਿਆ ਨਹੀਂ। ਪਹਿਲੇ ਦੌਰ ਵਿੱਚ, ਜੁਝਾਰ ਨੂੰ 9 ਅੰਕ ਮਿਲੇ, ਜਦੋਂ ਕਿ ਗਲੂਸ਼ਕਾ ਨੂੰ 10 ਅੰਕ ਮਿਲੇ।

ਦੂਜੇ ਦੌਰ ਵਿੱਚ, ਗਲੂਸ਼ਕਾ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ ਤੇ ਗਲੂਸ਼ਕਾ ਦੇ ਥੱਪੜ ਨੂੰ ਫਾਊਲ ਮੰਨਿਆ ਗਿਆ। ਤੀਜੇ ਦੌਰ ਵਿੱਚ, ਗਲੂਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਹਿੱਲਿਆ ਨਹੀਂ, ਜਿਸ ਨਾਲ ਉਸਨੂੰ 10 ਅੰਕ ਮਿਲੇ। ਤੀਜੇ ਦੌਰ ਦੇ ਆਖਰੀ ਥੱਪੜ ਵਿੱਚ, ਜੁਝਾਰ ਦੇ ਥੱਪੜ ਨੇ ਗਲੂਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੂਸ਼ਕਾ ਨੂੰ 27 ਅੰਕ ਮਿਲੇ ਤੇ ਇਸ ਨਾਲ ਉਹ ਜੇਤੂ ਰਿਹਾ।

ਕੌਣ ਹੈ ਜੁਝਾਰ ਸਿੰਘ?

ਜੁਝਾਰ ਸਿੰਘ ਦਾ ਜਨਮ ਚਮਕੌਰ ਸਾਹਿਬ (ਰੋਪੜ) ਵਿੱਚ ਹੋਇਆ ਸੀ। ਉਹ ਪਾਵਰ ਸਲੈਪ ਅਤੇ ਮਿਕਸਡ ਮਾਰਸ਼ਲ ਆਰਟਸ ਖੇਡਦਾ ਹੈ। ਜੁਝਾਰ ਪਹਿਲਾ ਭਾਰਤੀ ਪਾਵਰ ਸਲੈਪ ਚੈਂਪੀਅਨ ਬਣਿਆ। ਉਸ ਨੇ ਬੇਲਾ ਦੇ BASJS ਮੈਮੋਰੀਅਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਇੱਕ ਗਰੀਬ ਪਰਿਵਾਰ ਵਿੱਚ ਵੱਡਾ ਹੋਇਆ, ਉਸਦੇ ਪਿਤਾ ਇੱਕ ਕਬੱਡੀ ਖਿਡਾਰੀ ਸਨ। ਇੱਕ ਇੰਟਰਵਿਊ ਵਿੱਚ, ਜੁਝਾਰ ਸਿੰਘ ਨੇ ਖੁਲਾਸਾ ਕੀਤਾ ਕਿ ਉਸਦੇ ਪਰਿਵਾਰ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਇਸ ਦੇ ਬਾਵਜੂਦ, ਉਸਦੇ ਮਾਪਿਆਂ ਨੇ ਉਸਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਸਦੇ ਪਿਤਾ ਵੀ ਕਬੱਡੀ ਦੀ ਖੇਡ ਨਾਲ ਜੁੜੇ ਹੋਏ ਸਨ। ਇਹ ਉਸ ਦਾ ਸੁਪਨਾ ਸੀ ਕਿ ਮੈਂ ਵੀ ਇਸ ਖੇਡ ਨਾਲ ਜੁੜਾਂ, ਇਸ ਲਈ ਮੈਂ ਪਹਿਲਾਂ ਮਿਕਸਡ ਮਾਰਸ਼ਲ ਆਰਟਸ ਕਰਨਾ ਸ਼ੁਰੂ ਕੀਤਾ।

ਜੁਝਾਰ ਸਿੰਘ ਨੇ ਦੱਸਿਆ ਕਿ 2017 ਵਿੱਚ ਉਸ ਨੇ ਮਿਕਸਡ ਮਾਰਸ਼ਲ ਆਰਟਸ ਵਿੱਚ ਹਿੱਸਾ ਲਿਆ। ਉਸ ਦੇ ਪਿਤਾ ਨੇ ਕਿਹਾ ਕਿ ਉਹ ਅਜੇ ਤਿਆਰ ਨਹੀਂ ਸੀ ਪਰ ਉਸਦੀ ਮਾਂ ਨੇ ਉਸਨੂੰ ਖੇਡ ਕਰਨ ਲਈ ਉਤਸ਼ਾਹਿਤ ਕੀਤਾ। ਉਹ 2017 ਵਿੱਚ ਇਸ ਖੇਡ ਵਿੱਚ ਵਿਸ਼ਵ ਚੈਂਪੀਅਨ ਵੀ ਸੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਬਿਜਲੀ ਦੇ ਮੀਟਰ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਵਾਰਡ-84 ਦੇ ਕਾਂਗਰਸੀ ਕੌਂਸਲਰ ਨੀਰਜ ਜੱਸਲ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ‘ਚ ਭਾਜਪਾ ਦੇ ਦਫ਼ਤਰ ਦੇ ਬਾਹਰ ਹੋਏ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਪੁਲਿਸ ਅਤੇ ਡਰੱਗ ਇੰਸਪੈਕਟਰ ਨੇ ਸਾਂਝੇ ਤੌਰ

|

|

|

ਖ਼ਬਰਿਸਤਾਨ ਨੈੱਟਵਰਕ: ਅਮਰੀਕਾ ਦੇ ਸੂਬੇ ਇੰਡੀਆਨਾ ਨੇ ਗੈਰ-ਕਾਨੂੰਨੀ ਤੌਰ ‘ਤੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਭਲਕੇ 3 ਅਪ੍ਰੈਲ ਨੂੰ ਗੁੱਡ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ