ਖ਼ਬਰਿਸਤਾਨ ਨੈੱਟਵਰਕ: ਹੁਣ ਦੋਪਹੀਆ ਵਾਹਨਾਂ ‘ਤੇ ਟੋਲ ਫ਼੍ਰੀ ਦੀ ਸੁਵਿਧਾ ਬੰਦ ਹੋ ਜਾਵੇਗੀ | ਸਰਕਾਰ ਲੰਮੇ ਸਮੇਂ ਤੋਂ ਚੱਲ ਰਹੀ ਇਸ ਸੁਵਿਧਾ ਨੂੰ ਹੁਣ ਖਤਮ ਕਰਨ ਜਾ ਰਹੀ ਹੈ| ਹਾਲਾਂਕਿ ਸਰਕਾਰ ਵੱਲੋਂ ਇਸ ਦਾ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ| ਮੀਡੀਆ ਰਿਪੋਰਟਾਂ ਅਨੁਸਾਰ, ਨਵੇਂ ਨਿਯਮ ਦੇ ਅਨੁਸਾਰ, ਸਾਰੇ ਦੋਪਹੀਆ ਵਾਹਨ ਚਾਲਕਾਂ ਨੂੰ FASTag ਰਾਹੀਂ 15 ਜੁਲਈ ਤੋਂ ਟੋਲ ਦਾ ਭੁਗਤਾਨ ਕਰਨਾ ਪਵੇਗਾ।
ਇਸ ਨਿਯਮ ਦੀ ਉਲੰਘਣਾ ਕਰਨ ‘ਤੇ 2,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਨ੍ਹਾਂ ਸਭ ਚੱਲ ਰਹੀਆਂ ਖਬਰਾਂ ਵਿਚਾਲੇ ਕੇਂਦਰੀ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ ਹੈ| ਉਨ੍ਹਾਂ ਨੇ ਇਨ੍ਹਾਂ ਸਭ ਅਟਕਲਾਂ ਨੂੰ ਅਫ਼ਵਾਹ ਦੱਸਿਆ ਹੈ |NHAI ਨੇ ਵੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਟਵੀਟ ਸ਼ੇਅਰ ਕੀਤਾ ਹੈ|ਲਿਖਿਆ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਦੋਪਹੀਆ ਵਾਹਨਾਂ ਲਈ ਟੋਲ ਚਾਰਜ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।
#FactCheck: Some sections of the media have reported that the Government of India plans to levy user fees on two-wheelers. #NHAI would like to clarify that no such proposal is under consideration. There are no plans to introduce toll charges for two-wheelers. #FakeNews
— NHAI (@NHAI_Official) June 26, 2025
ਕੇਂਦਰੀ ਮੰਤਰੀ ਨੇ ਇਨ੍ਹਾਂ ਖਬਰਾਂ ਨੂੰ ਦੱਸਿਆ ਅਫ਼ਵਾਹ
📢 महत्वपूर्ण
कुछ मीडिया हाऊसेस द्वारा दो-पहिया (Two wheeler) वाहनों पर टोल टैक्स लगाए जाने की भ्रामक खबरें फैलाई जा रही है। ऐसा कोई निर्णय प्रस्तावित नहीं हैं। दो-पहिया वाहन के टोल पर पूरी तरह से छूट जारी रहेगी। बिना सच्चाई जाने भ्रामक खबरें फैलाकर सनसनी निर्माण करना स्वस्थ…
— Nitin Gadkari (@nitin_gadkari) June 26, 2025
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 15 ਜੁਲਾਈ ਤੋਂ ਦੋਪਹੀਆ ਵਾਹਨਾਂ ਤੋਂ ਟੋਲ ਵਸੂਲੇ ਜਾਣ ਦੀਆਂ ਸਾਰੀਆਂ ਅਟਕਲਾਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ। ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਹੈ ਕਿ ਕੁਝ ਮੀਡੀਆ ਹਾਊਸ ਅਜਿਹੀਆਂ ਖ਼ਬਰਾਂ ਚਲਾ ਰਹੇ ਹਨ ਕਿ ਦੋਪਹੀਆ ਵਾਹਨਾਂ ਤੋਂ ਵੀ ਟੋਲ ਟੈਕਸ ਵਸੂਲਿਆ ਜਾਵੇਗਾ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਜਿਹਾ ਕੋਈ ਫੈਸਲਾ ਪ੍ਰਸਤਾਵਿਤ ਨਹੀਂ ਹੈ। ਦੋਪਹੀਆ ਵਾਹਨਾਂ ਲਈ ਟੋਲ ‘ਤੇ ਪੂਰੀ ਛੋਟ ਜਾਰੀ ਰਹੇਗੀ। ਸੱਚਾਈ ਜਾਣੇ ਬਿਨਾਂ ਗੁੰਮਰਾਹਕੁੰਨ ਖ਼ਬਰਾਂ ਫੈਲਾ ਕੇ ਸਨਸਨੀ ਪੈਦਾ ਕਰਨਾ ਚੰਗੀ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ 18 ਤਰੀਕ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ‘ਤੇ ਫਾਸਟੈਗ ਪਾਸ ਸਕੀਮ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, ਅਸੀਂ 3,000 ਰੁਪਏ ਦੀ ਕੀਮਤ ਵਾਲਾ ਫਾਸਟੈਗ-ਅਧਾਰਤ ਸਾਲਾਨਾ ਪਾਸ ਪੇਸ਼ ਕਰ ਰਹੇ ਹਾਂ, ਜੋ 15 ਅਗਸਤ, 2025 ਤੋਂ ਲਾਗੂ ਹੋਵੇਗਾ। ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਤੱਕ ਵੈਧ – ਜੋ ਵੀ ਪਹਿਲਾਂ ਹੋਵੇ – ਇਹ ਪਾਸ ਵਿਸ਼ੇਸ਼ ਤੌਰ ‘ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ।
🛣️ FASTag Annual Pass Scheme – FAQS#FASTagBasedAnnualPass #FAQS #PragatiKaHighway #FASTagUpdate #FASTag pic.twitter.com/hoFuXIn0GC
— Office Of Nitin Gadkari (@OfficeOfNG) June 19, 2025