ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੁਣ ਹੋਰ ਵੀ ਮਹਿੰਗਾ ਹੋ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਇੰਡੀਆ ਨੇ ਲਾਡੋਵਾਲ ਟੋਲ ਦੀਆਂ ਕੀਮਤਾਂ ’ਚ ਮੁੜ ਤੋਂ ਵਾਧਾ ਕੀਤਾ ਹੈ, ਜਿਸ ਦਾ ਅਸਰ ਉਥੋਂ ਲੰਘਣ ਵਾਲੇ ਵਾਹਨਾਂ ਉਤੇ ਪਵੇਗਾ।
1 ਅਪ੍ਰੈਲ ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
NHAI ਨੇ ਲੁਧਿਆਣਾ-ਜਲੰਧਰ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਦਰਾਂ ਵਿੱਚ 5 ਫੀਸਦੀ ਦਾ ਵਾਧਾ ਕੀਤਾ ਹੈ, ਜੋ ਕਿ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਵਿਚ ਹਲਕੇ ਵਾਹਨ ਤੋਂ ਲੈ ਕੇ ਵੱਡੇ ਕਮਰਸ਼ੀਅਲ ਵਾਹਨਾਂ ’ਤੇ ਅਸਰ ਪਵੇਗਾ।
ਕਿਹੜੇ ਵਾਹਨਾਂ ਨੂੰ ਕਿੰਨਾ ਦੇਣਾ ਪਵੇਗਾ ਟੋਲ
ਵਾਹਨ ਇੱਕ ਪਾਸੇ ਦਾ ਟੋਲ ਦੋਵੇਂ ਪਾਸਿਆਂ ਦਾ ਟੋਲ
ਕਾਰ 230 ਰੁਪਏ 345 ਰੁਪਏ
ਹਲਕੇ ਕਮਰਸ਼ੀਅਲ ਵਾਹਨ 370 ਰੁਪਏ 555 ਰੁਪਏ
ਬੱਸ ਤੇ ਟਰੱਕ ਟੂ ਐਕਸਲ 775 ਰੁਪਏ 1160 ਰੁਪਏ
ਐਕਸਲ ਕਮਰਸ਼ੀਅਲ ਵਾਹਨ 845 ਰੁਪਏ 1245 ਰੁਪਏ
ਮਲਟੀ ਐਕਸਲ ਵਾਹਨ 1215 ਰੁਪਏ 1820 ਰੁਪਏ
ਜ਼ਿਕਰਯੋਗ ਹੈ ਕਿ ਹੈ ਕਿ ਪਿਛਲੇ ਸਾਲ ਦੋ ਵਾਰ ਟੋਲ ਪਲਾਜ਼ਾ ਦੀ ਕੀਮਤ ’ਚ ਵਾਧਾ ਹੋਇਆ ਸੀ। ਹੁਣ ਮਾਰਚ ਤੋਂ ਬਾਅਦ ਦੂਜਾ ਸਾਲ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ NHAI ਨੇ ਕੀਮਤਾਂ ’ਚ ਵਾਧਾ ਕੀਤਾ ਹੈ।