ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ‘ਵਜ਼ੂ’ ਕਰਨ ਵਾਲੇ ਨੌਜਵਾਨ ਉਤੇ ਵੱਡਾ ਐਕਸ਼ਨ ਲੈਂਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਨੌਜਵਾਨ ਸੁਭਾਨ ਰੰਗਰੇਜ਼ ਵੱਲੋਂ ਸੋਸ਼ਲ ਮੀਡੀਆ ‘ਤੇ ਮਾਫੀ ਮੰਗੇ ਜਾਣ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਅਜੇ ਤੱਕ ਉਸ ਨੂੰ ਸਵੀਕਾਰ ਨਹੀਂ ਕੀਤਾ ਹੈ।
ਗਾਜ਼ੀਆਬਾਦ ਤੋਂ ਹੋਈ ਗ੍ਰਿਫਤਾਰੀ
ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਵੇਂ ਉਸ ਵਲੋਂ 2 ਵਾਰ ਸੋਸ਼ਲ ਮੀਡੀਆ ਉਤੇ ਮਾਫੀ ਮੰਗੀ ਗਈ ਸੀ ਪਰ ਹੁਣ ਗੱਲ਼ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਆਪਣੇ 4 ਦੋਸਤਾਂ ਨਾਲ ਦਰਬਾਰ ਸਾਹਿਬ ਆਉਂਦਾ ਹੈ ਤੇ ਇਹ ਵਿਵਾਦਤ ਵੀਡੀਓ ਬਣਾ ਕੇ ਬਿਨਾਂ ਮੱਥਾ ਟੇਕੇ ਹੀ ਚਲਾ ਜਾਂਦਾ ਹੈ, ਜਿਸ ਤੋਂ ਬਾਅਦ SGPC ਤੇ ਸਿੱਖ ਭਾਈਚਾਰੇ ਵਲੋਂ ਉਸ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਉਸ ਨੂੰ ਯੂ.ਪੀ. ਦੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ। ਦੱਸ ਦੇਈਏ ਕਿ ਇਸੇ ਸਬੰਧ ਵਿਚ ਕੁਝ ਨਿਹੰਗ ਸਿੱਖ ਗਾਜ਼ੀਆਬਾਦ ਪਹੁੰਚੇ ਤੇ ਨੌਜਵਾਨ ਖਿਲਾਫ ਸਥਾਨਕ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।



