ਭਾਰਤੀ ਕਰੰਸੀ ਦੀ ਸਿਆਸਤ ਪਹੁੰਚੀ ਦੇਸ਼ ਦੇ ਬਾਕੀ ਸੂਬਿਆਂ 'ਚ

0.pdf

ਭਾਰਤੀ ਕਰੰਸੀ ਦੀ ਸਿਆਸਤ ਪਹੁੰਚੀ ਦੇਸ਼ ਦੇ ਬਾਕੀ ਸੂਬਿਆਂ 'ਚ

ਖ਼ਬਰਿਸਤਾਨ ਨੈੱਟਵਰਕ -  ਪਿੱਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਕ ਬਿਆਨ ਦਿੱਤਾ ਜਿਸ ਵਿਚ ਉਸ ਨੇ ਕਿਹਾ ਕਿਹਾ ਕਿ,  ਭਾਰਤੀ ਕਰੰਸੀ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਫੋਟੋ ਨੂੰ ਹਟਾ ਕੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ।  ਇਸ ਬਿਆਨ ਤੋਂ ਬਾਅਦ ਇਹ ਘਮਾਸਾਨ ਬਾਕੀ ਰਾਜਾਂ 'ਚ ਵੀ ਪਹੁੰਚ ਗਿਆ।  

ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਵਿਧਾਇਕ ਡਾ: ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਭਾਰਤੀ ਕਰੰਸੀ 'ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹੋਣੀ ਚਾਹੀਦੀ ਹੈ ਕਿਉਂਕਿ ਆਰ.ਬੀ.ਆਈ. ਉਨ੍ਹਾਂ ਨੇ ਹੀ  ਬਣਾਇਆ ਹੈ। ਰਿਜ਼ਰਵ ਬੈਂਕ ਦੀ ਸਥਾਪਨਾ ਵੀ ਬਾਬਾ ਸਾਹਿਬ ਨੇ ਕੀਤੀ ਹੈ, ਇਸ ਲਈ ਨੋਟਾਂ 'ਤੇ ਤਸਵੀਰਾਂ ਵੀ ਉਨ੍ਹਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਹਨ। ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖਿਆ ਗਿਆ ਹੈ, ਇਸ ਲਈ ਸੁਪਰੀਮ ਕੋਰਟ, ਹਾਈਕੋਰਟ, ਲੋਅਰ ਕੋਰਟ ਅਤੇ ਹਰ ਅਦਾਲਤ ਵਿੱਚ ਜੱਜ ਦੇ ਪਿੱਛੇ ਬਾਬਾ ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ।

ਭਾਜਪਾ ਨੇਤਾ ਨਿਤੇਸ਼ ਰਾਣੇ ਵੀ ਨੋਟ 'ਤੇ ਫੋਟੋਆਂ ਲਗਾਉਣ ਦੀ ਰਾਜਨੀਤੀ 'ਚ ਆਉਂਦੀਆਂ ਆਪਣੇ ਟਵਿਟਰ ਹੈਂਡਲ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ 200 ਰੁਪਏ ਦਾ ਨੋਟ ਦਿਖਾਇਆ ਗਿਆ ਹੈ ਜਿਸ ਵਿੱਚ ਛਤਰਪਤੀ ਸ਼ਿਵਾਜੀ ਦੀ ਫੋਟੋ ਲੱਗੀ ਹੋਈ ਹੈ। ਨਿਤੇਸ਼ ਨੇ ਐਡਿਟ ਕੀਤੇ ਨੋਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਨੋਟ 'ਤੇ ਸ਼ਿਵਾਜੀ ਦੀ ਫੋਟੋ ਪਰਫੈਕਟ ਹੈ।


Oct 27 2022 1:09PM
0.pdf
Source:

ਨਵੀਂ ਤਾਜੀ

ਸਿਆਸੀ