ਖਬਰਿਸਤਾਨ ਨੈੱਟਵਰਕ ਸ਼੍ਰੀ ਮੁਕਤਸਰ ਸਾਹਿਬ- NIA ਦੀ ਟੀਮ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੇਡ ਕਰਨ ਸਬੰਧੀ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ ਸਵੇਰੇ 6.30 ਵਜੇ ਮੁਕਤਸਰ ਦੇ ਕੋਟਕਪੂਰਾ ਰੋਡ 'ਤੇ ਸਥਿਤ ਗੁਰੂ ਅੰਗਦ ਦੇਵ ਨਗਰ ਦੀ ਗਲੀ ਨੰ. 13 'ਚ ਜੁੱਤੀਆਂ ਦੇ ਵਪਾਰੀ ਸੋਨੂੰ ਦੇ ਘਰ ਰੇਡ ਕੀਤੀ ਗਈ। ਇਹ ਕਾਰਵਾਈ ਲਗਭਗ ਛੇ ਘੰਟੇ ਤੱਕ ਚੱਲੀ।
ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਲੁਧਿਆਣਾ ਬੰਬ ਧਮਾਕੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। NIA ਦੀ ਟੀਮ ਵੱਲੋਂ ਘਰ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟ ਮੁਤਾਬਕ ਇਸ ਕਾਰੋਬਾਰੀ ਦੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ ਤੇ ਉਥੋਂ ਪੈਸੇ ਦਾ ਲੈਣ-ਦੇਣ ਵੀ ਹੋ ਰਿਹਾ ਹੈ। ਇਸ ਕਾਰਨ ਐਨਆਈਏ ਦੀ ਟੀਮ ਨੇ ਇਸ ਸ਼ਰਾਬ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਅਤੇ ਦੁਪਹਿਰ ਸਾਢੇ 12 ਵਜੇ ਤੱਕ ਜਾਂਚ ਕੀਤੀ। ਟੀਮ ਵਿੱਚ ਸ਼ਾਮਲ ਅਧਿਕਾਰੀ ਪ੍ਰੈੱਸ ਤੋਂ ਬੱਚਦੇ ਹੋਏ ਨਜ਼ਰ ਆਏ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0