ਖਬਰਿਸਤਾਨ ਨੈੱਟਵਰਕ, ਨਿਊਜ਼ ਡੈਸਕ- ਤ੍ਰਿਪੁਰਾ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਚੋਣਾਂ ਲਈ 48 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਕੁੱਲ 60 ਸੀਟਾਂ 'ਚੋਂ 48 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਉਹ ਜਲਦੀ ਹੀ ਬਾਕੀ 12 ਉਮੀਦਵਾਰਾਂ ਦੇ ਨਾਂ ਵੀ ਐਲਾਨੇਗੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਡਾ. ਮਾਨਿਕ ਸਾਹਾ ਕਸਬਾ ਬੋੜੋਵਾਲੀ ਸੀਟ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਭਾਜਪਾ ਨੇ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਨੂੰ ਧਨਪੁਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਮਾਣਿਕ ਸਾਹਾ ਨੇ ਕਸਬਾ ਬਾਰਡੋਲੀ ਸੀਟ ਤੋਂ ਹੀ ਜ਼ਿਮਨੀ ਚੋਣ ਲੜੀ ਸੀ। ਇਸ ਉਪ ਚੋਣ ਵਿੱਚ ਮਾਨਿਕ ਸਾਹਾ ਨੇ ਆਪਣੇ ਵਿਰੋਧੀ ਕਾਂਗਰਸ ਦੇ ਅਸ਼ੀਸ਼ ਕੁਮਾਰ ਸਾਹਾ ਨੂੰ 6000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਸੀਐਮ ਮਾਨਿਕ ਸਾਹਾ ਨੂੰ ਕੁੱਲ 17,181 ਵੋਟਾਂ ਮਿਲੀਆਂ ਸਨ।
ਪਿਛਲੇ ਸਾਲ ਮਈ ਦੇ ਮਹੀਨੇ ਭਾਵ ਵਿਧਾਨ ਸਭਾ ਚੋਣਾਂ ਤੋਂ ਠੀਕ ਇਕ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਹਾਈਕਮਾਂਡ ਨੇ ਬਿਪਲਵ ਦੇਬ ਨੂੰ ਹਟਾ ਕੇ ਡਾਕਟਰ ਮਾਨਿਕ ਸਾਹਾ ਨੂੰ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਸੀ। ਮਾਨਿਕ ਸਾਹਾ 6 ਸਾਲ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਭਾਜਪਾ ਵਿਚ ਸ਼ਾਮਲ ਹੁੰਦੇ ਹੀ ਮਾਣਿਕ ਨੂੰ ਚਾਰ ਸਾਲ ਬਾਅਦ ਸੂਬਾ ਪ੍ਰਧਾਨ ਬਣਾਇਆ ਗਿਆ। ਉਹ ਤ੍ਰਿਪੁਰਾ ਕ੍ਰਿਕਟ ਸੰਘ ਦੇ ਪ੍ਰਧਾਨ ਵੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜ ਸਭਾ ਵਿੱਚ ਵੀ ਭੇਜਿਆ ਗਿਆ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ