ਖਬਰਿਸਤਾਨ ਨੈਟਵਰਕ। ਸੋਸ਼ਲ ਮੀਡੀਆ ‘ਤੇ ਤਿਰੰਗੇ ਝਰਨੇ ਦਾ ਵੀਡੀਓ ਵਾਈਰਲ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਝਰਨੇ ਨੂੰ ਵੀ ਤਿਰੰਗੇ ਦੇ ਰੰਗ ਵਿੱਚ ਰੰਗ ਦਿੱਤਾ ਗਿਆ ਹੈ। ਵਾਇਰਲ ਵੀਡੀਓ ਹੁਣ ਦਾ ਨਹੀਂ ਹੈ, ਸਗੋਂ ਲਗਭਗ ਦੋ ਸਾਲ ਪੁਰਾਣਾ ਹੈ। ਇਹ ਝਰਨਾ ਜੋਧਪੁਰ ਦੇ ਕਦਮ ਖੰਡੀ ਇਲਾਕੇ ਦਾ ਹੈ। ਜਿੱਥੇ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦੇ ਦਿੱਤਾ ਸੀ।
ਕੀ ਹੈ ਪੋਸਟ ‘ਚ ?
ਫੇਸਬੁੱਕ ਯੂਜ਼ਰ Jitendra Kumar (Pandit) ਨੇ ਵੀਡੀਓ ਨੂੰ ਪੀਐਮ ਮੋਦੀ ਦੇ ਹਰ ਘਰ ਤਿਰੰਗਾ ਮੁਹਿੰਮ ਨਾਲ ਜੋੜਦੇ ਹੋਏ ਲਿਖਿਆ ਹੈ, “ਘਰ-ਘਰ ਤਿਰੰਗਾ ਵੀ ਜੰਗਲ ਅਤੇ ਝਰਨਾ ਵੀ ਤਿਰੰਗਾ ਦਾ ਰੂਪ ਲੈ ਰਿਹਾ ਹੈ …ਮੇਰਾ ਭਾਰਤ ਬਦਲ ਰਿਹਾ ਹੈ।”
ਤਿਰੰਗੇ ਝਰਨੇ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਹੁਣ ਦਾ ਨਹੀਂ ਹੈ, ਸਗੋਂ ਲਗਭਗ ਦੋ ਸਾਲ ਪੁਰਾਣਾ ਹੈ। ਇਹ ਝਰਨਾ ਜੋਧਪੁਰ ਦੇ ਕਦਮ ਖੰਡੀ ਇਲਾਕੇ ਦਾ ਹੈ। ਜਿੱਥੇ ਦੋ ਨੌਜਵਾਨਾਂ ਨੇ ਝਰਨੇ ਵਿੱਚ ਰੰਗ ਮਿਲਾ ਕੇ ਇਸ ਨੂੰ ਤਿਰੰਗੇ ਵਰਗਾ ਰੂਪ ਦੇ ਦਿੱਤਾ ਸੀ।