ਅੰਮ੍ਰਿਤਸਰ 'ਚ ਸਿਗਰਟ ਪੀਣ ਤੇ ਇਕ ਨੌਜਵਾਨ ਨੂੰ ਨਿਹੰਗ ਸਿੰਘਾਂ ਨੇ ਜਾਣੋ ਮਾਰਿਆ, ਜਾਣੋ ਕੀ ਰਹੀ ਵਜ੍ਹਾ

amritsar news, darbar sahib, nihang singh kill man

ਅੰਮ੍ਰਿਤਸਰ 'ਚ ਸਿਗਰਟ ਪੀਣ ਤੇ ਇਕ ਨੌਜਵਾਨ ਨੂੰ ਨਿਹੰਗ ਸਿੰਘਾਂ ਨੇ ਜਾਣੋ ਮਾਰਿਆ, ਜਾਣੋ ਕੀ ਰਹੀ ਵਜ੍ਹਾ

ਖ਼ਬਰਿਸਤਾਨ  ਨੈੱਟਵਰਕ - ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਸਿਗਰਟ ਪੀਣ ਕਰਕੇ ਨਿਹੰਗ ਸਿੰਘਾਂ ਵੱਲੋਂ ਉਸ ਨੂੰ ਕਤਲ ਕਰ ਦਿੱਤਾ ਗਿਆ। ਮਾਮਲਾ ਇਹ ਹੈ ਕਿ ਦਰਬਾਰ ਸਾਹਿਬ ਦੇ ਕੋਲ ਇਕ ਨੌਜਵਾਨ  ਸਿਗਰਟ  ਪੀ ਰਿਹਾ ਸੀ।  ਜਿਸ ਨੂੰ ਨਿਹੰਗ ਸਿੰਘਾਂ ਵਲੋਂ ਸਿਗਰਟ ਨਾ ਪੀਣ ਲਈ ਕਿਹਾ ਗਿਆ ਤਾਂ ਨੌਜਵਾਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤੇ ਦੋਹਾਂ ਵਿਚਕਾਰ ਤਕਰਾਰ  ਹੋ ਗਈ ਤੇ।  ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। 

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਨੇੜੇ ਸਿਗਰਟ ਪੀ ਰਿਹਾ ਸੀ ਕਿ ਨਿਹੰਗ ਸਿੰਘਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਸਿਗਰਟ ਪੀਣ ਤੋਂ ਇਨਕਾਰ ਕਰਨ 'ਤੇ ਮ੍ਰਿਤਕ ਨੇ ਨਿਹੰਗਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਨੌਜਵਾਨਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਖੂਨ ਨਾਲ ਲੱਥਪੱਥ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਵਾਰਸਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Sep 8 2022 3:40PM
amritsar news, darbar sahib, nihang singh kill man
Source:

ਨਵੀਂ ਤਾਜੀ

ਸਿਆਸੀ