ਦਿੱਲੀ ਤੇ ਨੋਇਡਾ ਦੇ ਕਰੀਬ 15 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਸਕੂਲਾਂ ਵਿੱਚ ਬੰਬ ਰੱਖੇ ਜਾਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਵਿੱਚ ਦਵਾਰਕਾ ਦਾ ਦਿੱਲੀ ਪਬਲਿਕ ਸਕੂਲ, ਚਾਣਕਿਆਪੁਰੀ ਵਿੱਚ ਸੰਸਕ੍ਰਿਤੀ ਸਕੂਲ ਤੇ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿੱਚ ਮਦਰ ਮੈਰੀ ਸਕੂਲ ਸ਼ਾਮਲ ਹਨ, ਜਿਨ੍ਹਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।
ਪੁਲਿਸ ਦੀਆਂ ਟੀਮਾਂ ਕੁੱਤਿਆਂ ਦੇ ਦਸਤੇ ਨਾਲ ਸਕੂਲ ਦੇ ਅੰਦਰ ਆਈਆਂ ਤੇ ਹਰ ਕੋਨੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਸਕੂਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸਾਈਬਰ ਸੈੱਲ ਯੂਨਿਟ ਉਸ ਈਮੇਲ ਪਤੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਸੀ। ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਕਿਸੇ ਵੀ ਸਕੂਲ 'ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਦਿੱਲੀ ਤੇ ਨੋਇਡਾ ਦੇ ਇਨ੍ਹਾਂ ਸਕੂਲਾਂ ਨੂੰ ਆਈ ਈਮੇਲ
DPS ਰੋਹਿਣੀ
DPS ਨੋਇਡਾ
DPS ਦਵਾਰਕਾ
DPS ਵਸੰਤ ਵਿਹਾਰ
BGS ਇੰਟਰਨੈਸ਼ਨਲ ਸਕੂਲ ਸੈਕਟਰ-5 ਦਵਾਰਕਾ
ਸੇਂਟ ਥਾਮਸ ਸਕੂਲ, ਸੈਕਟਰ-19, ਗੋਇਲਾ ਡੇਅਰੀ
ਸਚਦੇਵਾ ਗਲੋਬਲ ਸਕੂਲ, ਸੈਕਟਰ-18
MBS ਇੰਟਰਨੈਸ਼ਨਲ ਸਕੂਲ, ਸੈਕਟਰ-11
DPS ਮਥੁਰਾ ਰੋਡ
DPS ਆਰਕੇ ਪੁਰਮ
ਸੰਸਕ੍ਰਿਤੀ ਸਕੂਲ
ਅਮਿਟੀ ਪੁਸ਼ਪ ਵਿਹਾਰ
ਮਦਰ ਮੈਰੀ ਮਯੂਰ ਵਿਹਾਰ
DPS ਨਾਲੇਜ ਪਾਰਕ ਗ੍ਰੇਟਰ ਨੋਇਡਾ
KP ਸਕੂਲ ਗ੍ਰੇਟਰ ਨੋਇਡਾ