ਖਬਰਿਸਤਾਨ ਨੈੱਟਵਰਕ- ਹੰਸਰਾਜ ਮਹਿਲਾ ਮਹਾਵਿਦਿਆਲਾ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਪੀਐਸਸੀਐਸਟੀ ਦੇ ਸਹਿਯੋਗ ਨਾਲ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦੇ ਸਮਰਥਨ ਨਾਲ ਕੁਦਰਤ ਲਈ ਕੌਸ਼ਲ ਨਿਰਮਾਣ ਵਿਸ਼ੇ ਤੇ ਦੂਜਾ ਕਲਸਟਰ ਪੱਧਰੀ ਮਾਸਟਰ ਟ੍ਰੇਨਰਜ਼ ਕਾਰਜਸ਼ਾਲਾ ਦਾ ਆਯੋਜਨ 11 ਤੋਂ 14 ਅਗਸਤ ਤੱਕ ਕੀਤਾ ਜਾ ਰਿਹਾ ਹੈ।
ਇਸ ਕਾਰਜਸ਼ਾਲਾ ਦਾ ਆਯੋਜਨ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਅਧੀਨ ਕੀਤਾ ਗਿਆ ਜਿਸ ਵਿੱਚ ਬਰਨਾਲਾ, ਫਤਿਹਗੜ ਸਾਹਿਬ, ਮਾਨਸਾ, ਮਲੇਰਕੋਟਲਾ, ਮੁਕਤਸਰ ਸਾਹਿਬ, ਰੂਪਨਗਰ, ਪਟਿਆਲਾ, ਸੰਗਰੂਰ ਅਤੇ ਐਸਏਐਸ ਨਗਰ ਤੋਂ ਮਾਸਟਰ ਟੋਨਰਜ਼ ਸ਼ਾਮਲ ਹੋਏ। ਕਾਰਜਸ਼ਾਲਾ ਦੇ ਪਹਿਲੇ ਦਿਨ ਦੀ ਸ਼ੁਰੂਆਤ ਝੰਡਾ ਚੜ੍ਹਾਉਣ, ਪੌਦੇ ਲਗਾਉਣ ਅਤੇ ਆਸ਼ਿਆਨਾ ਵਿੱਚ ਪੰਛੀਆਂ ਨੂੰ ਭੋਜਨ ਦੇਣ ਨਾਲ ਹੋਇਆ। ਆਸ਼ਿਆਨਾ ਐਚਐਮਵੀ ਦਾ ਇਕ ਵਿਸ਼ੇਸ਼ ਸਥਾਨ ਹੈ ਜਿੱਥੇ ਪੰਛੀਆਂ ਲਈ ਭੋਜਨ, ਪਾਣੀ ਅਤੇ ਕੌਂਸਲ ਦੀ ਵਿਵਸਥਾ ਕਰਵਾਈ ਗਈ ਹੈ। ਅਧਿਆਪਕਾਂ ਅਤੇ ਮਹਿਮਾਨਾਂ ਨੇ ਅਨਾਜ ਰੱਖ ਕੇ ਅਤੇ ਪਾਣੀ ਭਰ ਕੇ ਇਸ ਕੁਦਰਤੀ ਸਹਿ- ਅਸਤਿਤਵ ਦਾ ਸਮਰਥਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਐਚ.ਐਮ.ਵੀ. ਵਿਖੇ ਅਸੀਂ ਮੰਨਦੇ ਹਾਂ ਕਿ ਕੁਦਰਤ ਨਾਲ ਗਹਿਰਾ ਸਬੰਧ ਵਾਤਾਵਰਣ ਪ੍ਰਤੀ ਜਿੰਮੇਵਾਰ ਨਾਗਰਿਕ ਬਣਨ ਲਈ ਜਰੂਰੀ ਹੈ। ਪੀਐਸਸੀਐਸਟੀ ਮੰਤਰਾਲਾ ਤੋਂ ਇਹ ਕਾਰਜਸ਼ਾਲਾ ਅਧਿਆਪਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਣ ਕਦਮ ਹੈ।
ਪੀਐਸਸੀਐਸਟੀ ਦੇ ਜੁਆਇੰਟ ਡਾਇਰੈਕਟਰ ਡਾ. ਕੇ.ਐਸ. ਬਾਠ ਨੇ ਕਿਹਾ ਕਿ ਪਰਿਸ਼ਦ ਪੰਜਾਬ ਵਿੱਚ ਐਮਓਈਐਸੀਸੀ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੀ ਰਾਜ ਦੀ ਇਕ ਪ੍ਰਮੁੱਖ ਸੰਸਥਾ ਹੈ।ਡਾ. ਆਸ਼ਕ ਹੁਸੈਨ, ਐਸੋਸੀਏਟ ਪ੍ਰੋਫੈਸਰ ਗੌਰਮਿੰਟ ਗਾਂਧੀ ਮੈਮੋਰੀਅਲ ਸਾਇੰਸ ਕਾਲਜ ਜੰਮੂ ਨੇ ਕੁਦਰਤ ਵਿੱਚ ਅਨੁਭਵਾਤਮਕ ਸਿੱਖਿਆ ਬਾਰੇ ਦੱਸਿਆ। ਮੁੱਖ ਬੁਲਾਰੇ ਡਾ. ਬੀ.ਕੇ. ਤਿਆਗੀ ਸੀਨੀਅਰ ਵਿਗਿਆਨਕ ਵਿਗਿਆਨ ਪ੍ਰਸਾਰ ਭਾਰਤ ਸਰਕਾਰ ਨੇ ਕੁਦਰਤੀ ਸ਼ਿਵਿਰਾਂ ਵਿੱਚ ਰਚਨਾਤਮਕਤਾ ਅਪਨਾਉਣ ਲਈ ਪ੍ਰੇਰਿਤ ਕੀਤਾ।ਜੰਮੂ ਤੋਂ ਡਾ. ਜਫਰ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ।ਪਹਿਲੇ ਦਿਨ ਦੇ ਤਕਨੀਕੀ ਸੈਸ਼ਨਾਂ ਦੀ ਸ਼ੁਰੂਆਤ ਡਾ. ਬੀ.ਕੇ. ਤਿਆਗੀ ਵੱਲੋਂ ਕੁਦਰਤੀ ਸ਼ਿਵਿਰਾਂ ਦਾ ਸੰਚਾਲਨ ਵਿਸ਼ੇ ਦੀ ਜਾਣਕਾਰੀ ਨਾਲ ਹੋਇਆ ਇਸ ਤੋਂ ਬਾਅਦ ਪੌਦਿਆਂ ਦੀ ਪਹਿਚਾਣ ਅਤੇ ਚਿਤਰਣ ਦੇ ਵਿਹਾਰਿਕ ਸੋਸ਼ਨ ਫਨ ਵਿਦ ਪਲਾਂਟਸ ਆਯੋਜਿਤ ਕੀਤਾ ਗਿਆ। ਦੁਪਿਹਰ ਨੂੰ ਬੋਟੈਨੀਕਲ ਗਾਰਡਨ ਵਿਖੇ ਪੌਦਿਆਂ ਦੀ ਪਹਿਚਾਣ ਲਈ ਪ੍ਰਦਰਸ਼ਨ ਅਤੇ ਪ੍ਰਯੋਗ ਸੈਟਅੱਪ ਕੀਤੇ ਗਏ। ਇਸ ਕਾਰਜਸ਼ਾਲਾ ਦ ਓਵਰਆਲ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਅਤੇ ਸੁਸ਼੍ਰੀ ਹਰਪ੍ਰੀਤ ਕੌਰ ਕੋ-ਕੋਆਰਡੀਨੇਟਰ ਹਨ।ਡਾ. ਅੰਜਨਾ ਭਾਟੀਆ ਨੇ ਕਿਹਾ ਕਿ ਪੰਛੀਆਂ ਨੂੰ ਖਾਣਾ ਦੇਣਾ ਅਤੇ ਸਹਾਰਾ ਦੇਣਾ ਜੀਵਨ ਪ੍ਰਤੀ ਗਹਿਰੀ ਸੰਵੇਦਨਾ ਨੂੰ ਦਰਸਾਉਂਦਾ ਹੈ।
ਡਾ. ਸੀਮਾ ਮਰਵਾਹਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਵਿਹਾਰਕ ਕੌਸ਼ਲ ਨਾਲ ਸਸ਼ਕਤ ਬਣਾਉਣਾ ਭਵਿੱਖ ਦੀ ਕੁੰਜੀ ਹੈ ਅਤੇ ਇਹ ਕਾਰਜਸ਼ਾਲਾ ਵਾਤਾਵਰਣ ਪ੍ਰਤੀ ਸਾਡੇ ਸਮਰਪਣ ਨੂੰ ਦਰਸਾਉਂਦੀ ਹੈ। ਇਸ ਮੌਕੇ ਡਾ. ਸ਼ਵੇਤਾ ਚੌਹਾਨ, ਡਾ. ਰਮਨਦੀਪ ਕੌਰ, ਡਾ. ਸੂਚੀ ਸ਼ਰਮਾ, ਡਾ. ਜਤਿੰਦਰ, ਸ਼੍ਰੀ ਸੁਮਿਤ, ਡਾ. ਰਾਖੀ ਮਹਿਤਾ, ਡਾ. ਮੀਨਾਕਸ਼ੀ ਦੁੱਗਲ, ਸ਼੍ਰੀਮਤੀ ਲਵਲੀਨ ਕੌਰ, ਸ਼੍ਰੀਮਤੀ ਲਵਲੀਨ ਕੌਰ, ਸ੍ਰੀਮਤੀ ਪੂਰਨਮਾ, ਸ਼੍ਰੀਮਤੀ ਨਵਨੀਤਾ, ਡਾ. ਸ਼ੈਲੇਂਦਰ, ਸ਼੍ਰੀ ਪਰਮਿੰਦਰ ਮੌਜੂਦ ਰਹੇ। ਲੈਫਟੀਨੈਂਟ ਸੋਨੀਆ ਮਹਿੰਦਰੂ ਦੀ ਅਗਵਾਈ ਵਿੱਚ ਐਨਸੀਸੀ ਕੈਡੇਟਾਂ ਨੇ ਝੰਡਾ ਚੜ੍ਹਾਉਣ ਦੇ ਕਾਰਜ ਦਾ ਆਯੋਜਨ ਕੀਤਾ।ਅਗਲੇ ਤਿੰਨ ਦਿਨਾਂ ਪ੍ਰਤੀਭਾਗੀ ਜੈਵ ਵਿਵਿਧਤਾ ਮਾਨਚਿਤਰਣ, ਰਚਨਾਤਮਕ ਵਾਤਾਵਰਣ ਗਤੀਵਿਧੀਆਂ ਅਤੇ ਕੁਦਰਤ ਤੋਂ ਪ੍ਰੇਰਿਤ ਕੌਸ਼ਲ ਵਿਕਾਸ ਵਿੱਚ ਭਾਗ ਲੈਣਗੇ ਅਤੇ ਆਪਣੇ ਕੌਂਸਲ ਨੂੰ ਵਧਾਉਣਗੇ।