ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਨੂੰ ਯਾਤਰੀਆਂ ਨਾਲ ਭਰਿਆ ਇੱਕ ਜਹਾਜ਼ ਇੱਕ ਆਰਮੀ ਹੈਲੀਕਾਪਟਰ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਦੋਵੇਂ ਕ੍ਰੈਸ਼ ਹੋ ਕੇ ਪੋਟੋਮੈਕ ਨਦੀ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 60 ਯਾਤਰੀਆਂ ਸਮੇਤ 64 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਬਚਾਅ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਬਚਾਅ ਕਾਰਜ ਦੌਰਾਨ ਕਈ ਲਾਸ਼ਾਂ ਬਰਾਮਦ ਕੀਤੀਆਂ
ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਤੱਕ ਕਈ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਹਾਦਸਾ ਯੂਐਸ ਏਅਰਲਾਈਨਜ਼ ਦੇ ਬੰਬਾਰਡੀਅਰ ਜੈੱਟ ਅਤੇ ਆਰਮੀ ਬਲੈਕ ਹਾਕ ਹੈਲੀਕਾਪਟਰ ਵਿਚਕਾਰ ਹੋਇਆ। ਫੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿੱਚ 3 ਲੋਕ ਸਵਾਰ ਸਨ। ਅਮਰੀਕਨ ਏਅਰਲਾਈਨਜ਼ ਦਾ ਜੈੱਟ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ।
ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਕੀਤੀਆਂ ਰੱਦ
ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਰਾਤ 8:50 ਵਜੇ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਇੱਕ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਪ੍ਰਾਪਤ ਹੋਈਆਂ। ਇਸ ਵੇਲੇ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਦੋਵਾਂ ਜਹਾਜ਼ਾਂ ਦਾ ਮਲਬਾ ਪੋਟੋਮੈਕ ਨਦੀ ਵਿੱਚ ਹੈ।