ਖ਼ਬਰਿਸਤਾਨ ਨੈੱਟਵਰਕ: ਅਗਸਤ ਦਾ ਮਹੀਨਾ ਭਾਰਤ ਵਿੱਚ ਤਿਉਹਾਰਾਂ, ਰਾਸ਼ਟਰੀ ਤਿਉਹਾਰਾਂ ਅਤੇ ਖਾਸ ਮੌਕਿਆਂ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ ਕਈ ਤਿਉਹਾਰ ਆ ਰਹੇ ਹਨ। ਅਗਸਤ ਮਹੀਨੇ 5 ਹੀ ਐਤਵਾਰ ਅਤੇ 5 ਹੀ ਸ਼ਨੀਵਾਰ ਆਉਂਦੇ ਹਨ। ਹਰੇਕ ਸਕੂਲ ਅਤੇ ਕਾਲਜ ਲਈ ਛੁੱਟੀਆਂ ਦੀ ਸੂਚੀ ਥੋੜ੍ਹੀ ਵੱਖਰੀ ਹੋ ਸਕਦੀ ਹੈ। ਕੁਝ ਛੁੱਟੀਆਂ ਰਾਜ-ਵਿਸ਼ੇਸ਼ ਹੁੰਦੀਆਂ ਹਨ ਅਤੇ ਇਸ ਲਈ ਹਰ ਜਗ੍ਹਾ ਲਾਗੂ ਨਹੀਂ ਹੁੰਦੀਆਂ।
9 ਅਗਸਤ ਨੂੰ ਰੱਖੜੀ ਦੇ ਦਿਨ ਕਈ ਸਕੂਲਾਂ ‘ਚ ਰਾਖਵੀਂ ਛੁੱਟੀ ਹੁੰਦੀ ਹੈ। ਜਦਕਿ ਇਸ ਦਿਨ ਕਈ ਥਾਵਾਂ ‘ਤੇ ਸਕੂਲ ਦੇਰੀ ਨਾਲ ਖੁੱਲ੍ਹਦੇ ਹਨ।
15 ਅਗਸਤ ਸੁਤੰਤਰਤਾ ਦਿਵਸ ਨੂੰ ਪੂਰੇ ਦੇਸ਼ ‘ਚ ਛੁੱਟੀ ਹੁੰਦੀ ਹੈ।
16 ਅਗਸਤ ਜਨਮਾਸ਼ਟਮੀ ਨੂੰ ਛੁੱਟੀ ਹੈ। ਇਸ ਦਿਨ ਕਈ ਰਾਜਾਂ ‘ਚ ਸਕੂਲ-ਕਾਲਜ ਬੰਦ ਰਹਿਣਗੇ।
27 ਅਗਸਤ ਗਣੇਸ਼ ਚਤੁਰਥੀ/ਵਿਨਾਇਕ ਚਤੁਰਥੀ ਵਾਲੇ ਦਿਨ ਕੁਝ ਰਾਜਾਂ ‘ਚ ਰਾਖਵੀਂ ਛੁੱਟੀਆਂ ਹੁੰਦੀਆਂ ਹਨ।
28 ਅਗਸਤ ਨੁਆਖਾਈ ਦੇ ਦਿਨ ਓਡੀਸ਼ਾ ‘ਚ ਛੁੱਟੀ ਰਹੇਗੀ।
ਦੱਸ ਦੇਈਏ ਕਿ ਅਗਸਤ ਮਹੀਨੇ 3,10,17,24,31 ਨੂੰ 5 ਐਤਵਾਰ ਕਾਰਨ ਹਫਤਾਵਾਰੀ ਛੁੱਟੀ ਹੈ । ਅਤੇ 2,9,16,23,30 ਨੂੰ ਸ਼ਨੀਵਾਰ ਆਉਂਦਾ ਹੈ। ਦੱਸ ਦੇਈਏ ਕਿ ਸਰਕਾਰੀ ਸਕੂਲਾਂ ‘ਚ ਦੂਜੇ ਸ਼ਨੀਵਾਰ ਛੁੱਟੀ ਹੁੰਦੀ ਹੈ। ਜਦ ਕਿ ਦੂਜੇ ‘ਤੇ ਚੌਥੇ ਸ਼ਨੀਵਾਰ ਬੈਂਕਾਂ ਚ ਛੁੱਟੀ ਹੁੰਦੀ ਹੈ। ਪ੍ਰਾਈਵੇਟ ਸਕੂਲਾਂ ‘ਚ ਤੀਜੇ ‘ਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ।